ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ੁੱਕਰਵਾਰ ਰਾਸ਼ਟਰਪਤੀ ਭਵਨ ਵਿਚ ਸੰਖੇਪ ਸਮਾਗਮ ਦੌਰਾਨ 67 ਸਾਲਾ ਸੀ ਪੀ ਰਾਧਾਕਿ੍ਰਸ਼ਨਨ ਨੂੰ ਉੱਪ ਰਾਸ਼ਟਰਪਤੀ ਵਜੋਂ ਹਲਫ਼ ਦਿਵਾਇਆ। ਰਾਧਾਕਿ੍ਰਸ਼ਨਨ ਨੇ ਭਗਵਾਨ ਦੇ ਨਾਂਅ ’ਤੇ ਅੰਗਰੇਜ਼ੀ ਵਿਚ ਸਹੁੰ ਚੁੱਕੀ।
ਜੁਲਾਈ ਵਿੱਚ ਸਿਹਤ ਠੀਕ ਨਾ ਹੋਣ ਦਾ ਕਾਰਨ ਦੱਸ ਕੇ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਪਹਿਲੀ ਵਾਰ ਇਸ ਸਹੁੰ ਚੁੱਕ ਸਮਾਰੋਹ ਵਿੱਚ ਨਜ਼ਰ ਆਏ। ਉਹ ਆਪਣੀ ਆਦਤ ਮੁਤਾਬਕ ਸਭ ਨਾਲ ਹੱਸ ਕੇ ਮਿਲੇ। ਲੱਗਿਆ ਨਹੀਂ ਕਿ ਉਨ੍ਹਾ ਦੀ ਸਿਹਤ ਖਰਾਬ ਹੈ। ਉਨ੍ਹਾ ਦੇ ਨਾਲ ਪਤਨੀ ਸੁਦੇਸ਼ ਕੁਮਾਰੀ ਵੀ ਸਨ।



