21 ਦੀ ਮੁਹਾਲੀ ਰੈਲੀ ਇਤਿਹਾਸਕ ਹੋਵੇਗੀ : ਅਰਸ਼ੀ

0
106

ਬੁਢਲਾਡਾ (ਅਸ਼ੋਕ ਲਾਕੜਾ)
ਸੀ ਪੀ ਆਈ ਦੀ 100 ਵੀਂ ਵਰੇ੍ਹਗੰਢ ਮੌਕੇ 21 ਤੋਂ 25 ਸਤੰਬਰ ਤੱਕ ਹੋਣ ਜਾ ਰਹੇ ਚੰਡੀਗੜ੍ਹ ਮਹਾਂ-ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। 21 ਸਤੰਬਰ ਨੂੰ ਮੁਹਾਲੀ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸਬੰਧੀ ਪੂਰੇ ਪੰਜਾਬ ਵਿੱਚੋਂ ਉਤਸ਼ਾਹਜਨਕ ਰਿਪੋਰਟਾਂ ਆ ਰਹੀਆਂ ਹਨ।
ਸਬ-ਡਵੀਜ਼ਨ ਬੁਢਲਾਡਾ ਦੀ ਜਨਰਲ ਬਾਡੀ ਮੀਟਿੰਗ ਗੁਰਤੇਜ ਸਿੰਘ ਲਖਮੀਰਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮੁਹਾਲੀ ਰੈਲੀ ਇਤਿਹਾਸਕ ਹੋਵੇਗੀ। ਉਨ੍ਹਾ ਕਿਹਾ ਕਿ ਪਾਰਟੀ ਦਾ 25 ਵਾਂ ਮਹਾਂ-ਸੰਮੇਲਨ ਉਸ ਸਮੇਂ ਹੋ ਰਿਹਾ ਹੈ, ਜਦੋਂ ਦੇਸ਼ ਹਰ ਪੱਖੋਂ ਸੰਕਟ ਦਾ ਸ਼ਿਕਾਰ ਹੈ, ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਵੱਲੋਂ ਆਪਣੇ ਸਿਆਸੀ ਮਨੋਰਥ ਲਈ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਭਾਈਚਾਰਕ ਸਾਂਝ ਨੂੰ ਤੋੜ ਕਿ ਦੇਸ਼ ਨੂੰ ਮਨੂੰਵਾਦ ਵੱਲ ਧੱਕਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।ਕਾਮਰੇਡ ਅਰਸ਼ੀ ਨੇ ਮਾਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਿਸਾਨ, ਮਜ਼ਦੂਰ ਤੇ ਛੋਟਾ ਦੁਕਾਨਦਾਰ ਮਾੜੀ ਆਰਥਿਕਤਾ ਕਾਰਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ, ਸਰਕਾਰ ਉਹਨਾਂ ਦੀ ਬਾਂਹ ਫੜਨ ਦੀ ਬਜਾਏ ਲੈਂਡ ਪੁਲਿੰਗ ਪਾਲਿਸੀ, ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਸਮੇਤ ਕਿਰਤ ਵਿਰੋਧੀ ਨੀਤੀਆਂ ਲਾਗੂ ਕਰਕੇ ਸਰਮਾਏਦਾਰੀ ਤਾਕਤਾਂ ਦਾ ਪੱਖ ਪੂਰ ਰਹੀ ਹੈ।ਮੀਟਿੰਗ ’ਚ ਕਿਹਾ ਗਿਆ ਕਿ ਬਾਰਸ਼ ਤੇ ਹੜ੍ਹਾਂ ਕਰਕੇ ਹਜ਼ਾਰਾਂ ਪਿੰਡਾਂ ਵਿੱਚ ਹੋਏ ਘਰਾਂ, ਫਸਲਾਂ, ਪਸ਼ੂਆਂ ਤੇ ਜਾਨੀ ਨੁਕਸਾਨ ਦੇ ਪੀੜਤਾਂ ਨੂੰ ਆਰਥਕ ਮਦਦ ਲਈ ਕੀਤੇ ਗਏ ਐਲਾਨ ਨਾਮਾਤਰ ਅਤੇ ਨਿਗੂਣੇ ਹਨ, ਉਹਨਾਂ ਦੀ ਅਮਲ ਵਿੱਚ ਬਾਂਹ ਫੜਨ ਦੀ ਮੰਗ ਕੀਤੀ ਗਈ। ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਜ਼ਿਲ੍ਹਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਅਤੇ ਸਬ-ਡਵੀਜ਼ਨ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਏਟਕ ਆਗੂ ਜਗਸੀਰ ਰਾਏਕੇ ਨੇ ਜੋਸ਼ ਭਰੇ ਮਹੌਲ ’ਚ ਕਿਹਾ ਕਿ ਮੁਹਾਲੀ ਰੈਲੀ ਵਿੱਚ ਮਾਨਸਾ ਜ਼ਿਲ੍ਹੇ ਵਿੱਚੋਂ ਇੱਕ ਹਜ਼ਾਰ ਤੋਂ ਵੱਧ ਸਾਥੀਆਂ ਦਾ ਕਾਫ਼ਲਾ ਸ਼ਾਮਲ ਹੋਵੇਗਾ।ਅੰਤ ਵਿੱਚ ਰੈਲੀ ਮੌਕੇ ਸਾਥੀਆਂ ਦੀ ਸ਼ਮੂਲੀਅਤ ਲਈ ਬੱਸਾਂ ’ਤੇ ਝੰਡੇ, ਫਲੈਕਸਾਂ ਆਦਿ ਦਾ ਸਰਵੇਖਣ ਕੀਤਾ ਗਿਆ, ਤਿਆਰੀਆਂ ਨੂੰ ਅੰਤਮ ਰੂਪ ਦਿੱਤਾ ਗਿਆ ਅਤੇ ਲੀਡਰਸ਼ਿਪ ਦੀ ਡਿਊਟੀ ਲਾਈ ਗਈ।ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਮਲਕੀਤ ਮੰਦਰਾਂ, ਗੋਰਾ ਟਾਹਲੀਆਂ, ਮਾਸਟਰ ਰਘੂਨਾਥ ਸਿੰਗਲਾ, ਮਨਪ੍ਰੀਤ ਫਰੀਦਕੇ, ਹਰੀ ਅੱਕਾਂਵਾਲੀ, ਮਾਸਟਰ ਲਾਭ ਸਿੰਘ ਵਰੇ, ਕਰਨੈਲ ਦਾਤੇਵਾਸ, ਜਗਤਾਰ ਕਾਲਾ, ਹਰਦਿਆਲ ਸਿੰਘ ਬੁਢਲਾਡਾ, ਬੰਬੂ ਸਿੰਘ, ਰਾਜਵਿੰਦਰ ਚੱਕ ਭਾਈਕੇ, ਹਰਕੇਸ਼ ਮੰਡੇਰ, ਗੁਰਮੇਲ ਬਰੇਟਾ, ਭੂਰਾ ਸਿੰਘ, ਸੰਤ ਰਾਮ ਕੁਲਰੀਆਂ, ਹਰਬੰਸ ਭੀਮੜਾ, ਭੋਲਾ ਸਿੰਘ ਬੋੜਾਵਾਲ, ਹਰਮੀਤ ਬੋੜਾਵਾਲ, ਪਵਨ ਬੁਢਲਾਡਾ, ਰਾਣਾ, ਮਨਜੀਤ ਕੌਰ, ਪਤਲਾ ਸਿੰਘ, ਦਰਸ਼ਨ ਗੁਰਨੇ, ਗਰੀਬੂ ਸਿੰਘ, ਕਿੱਕਰ ਸਿੰਘ, ਹਾਕਮ ਸਿੰਘ ਤੇ ਝੰਡਾ ਸਿੰਘ ਆਦਿ ਆਗੂ ਹਾਜ਼ਰ ਸਨ।