ਲੁਧਿਆਣਾ (ਐੱਮ ਐੱਸ ਭਾਟੀਆ)-21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੇ ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਲਈ ਸ਼ਹੀਦ ਕਾਮਰੇਡ ਗੁਰਮੇਲ ਸਿੰਘ ਹੂੰਝਣ ਦੇ ਬੇਟੇ ਯਾਦਵਿੰਦਰ ਸਿੰਘ ਨੇ ਡਾਕਟਰ ਅਰੁਣ ਮਿੱਤਰਾ ਰਾਹੀਂ ਪਾਰਟੀ ਫੰਡ ਲਈ 25, 000 ਰੁਪਏ ਦੀ ਰਾਸ਼ੀ ਲੁਧਿਆਣਾ ਜ਼ਿਲ੍ਹਾ ਪਾਰਟੀ ਨੂੰ ਭੇਜੀ ਹੈ। ਇੱਥੇ ਇਹ ਯਾਦ ਕਰਨਾ ਜ਼ਰੂਰੀ ਹੈ ਕਿ ਗੁਰਮੇਲ ਹੂੰਝਣ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦੇ ਸਹਾਇਕ ਸਕੱਤਰ ਅਤੇ ਪੰਜਾਬ ਦੇ ਸੂਬਾ ਕੌਂਸਲ ਮੈਂਬਰ ਦੇ ਮੈਂਬਰ ਸਨ, ਜਿਨ੍ਹਾ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦੇ ਹੋਏ 14 ਮਈ 1989 ਨੂੰ ਆਪਣੇ ਗੰਨਮੈਨ ਜੋਗਿੰਦਰ ਸਿੰਘ ਦੇ ਨਾਲ ਸ਼ਹਾਦਤ ਦਿੱਤੀ।





