ਹੁਸ਼ਿਆਰਪੁਰ : ਸੀ ਪੀ ਆਈ ਦੀ ਕੌਮੀ ਕਾਂਗਰਸ, ਜੋ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ, ਦੇ ਮੌਕੇ 21 ਸਤੰਬਰ ਨੂੰ ਸਬਜ਼ੀ ਮੰਡੀ ਮੁਹਾਲੀ ਵਿਖੇ ਵਿਸ਼ਾਲ ਰੈਲੀ ਹੋਵੇਗੀ।ਰੈਲੀ ਦੀਆਂ ਤਿਆਰੀਆਂ ਬਾਬਤ ਸੀ ਪੀ ਆਈ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਉਕਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਸੀ ਪੀ ਆਈ ਜ਼ਿਲਾ ਹੁਸ਼ਿਆਰਪੁਰ ਦੇ ਸਕੱਤਰ ਅਮਰਜੀਤ ਸਿੰਘ ਨੇ ਕਿਹਾ ਕਿ ਇਹ ਕਾਂਗਰਸ ਉਸ ਮੌਕੇ ਹੋ ਰਹੀ ਹੈ, ਜਦੋਂ ਭਾਜਪਾ ਦੀ ਸਰਕਾਰ ਲਗਾਤਾਰ ਫਾਸ਼ੀਵਾਦ ਵਾਲੇ ਪ੍ਰਬੰਧ ਵੱਲ ਵਧਦੀ ਜਾ ਰਹੀ ਹੈ। ਇਸ ਲਈ ਹਿੰਦ ਵਿੱਚ ਫੈਲ ਰਹੇ ਫਾਸ਼ੀਵਾਦ ਵਿਰੁੱਧ ਇਹ ਕਾਂਗਰਸ ਪ੍ਰੋਗਰਾਮ ਉਲੀਕੇਗੀ। ਆਦਿਵਾਸੀਆਂ ਨੂੰ ਉਜਾੜਨਾ ਅਤੇ ਜਲ, ਜੰਗਲ ਅਤੇ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਫਾਸ਼ੀਵਾਦੀ ਨੀਤੀ ਹੈ। ਆਗੂਆਂ ਕਿਹਾ ਕਿ ਮੁਹਾਲੀ ਰੈਲੀ ਵਿੱਚ ਹੁਸ਼ਿਆਰਪੁਰ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਮੈਂਬਰ ਤੇ ਹਮਦਰਦ ਪਹੁੰਚ ਰਹੇ ਹਨ। ਮੀਟਿੰਗ ਵਿੱਚ ਮੁੱਖ ਤੌਰ ’ਤੇ ਸਾਧੂ ਸਿੰਘ ਭੱਟੀ ਮਾਹਲਪੁਰ, ਦੇਵ ਕੁਮਾਰ, ਸੰਤੋਖ ਸਿੰਘ ਧੂਤ, ਮਲਕੀਅਤ ਸਿੰਘ ਟਾਂਡਾ, ਰਾਮ ਬਾਬੂ, ਪੂਰਨ ਸਿੰਘ, �ਿਸ਼ਨਾ ਦੇਵੀ, ਬਲਵੰਤ ਸਿੰਘ ਆਦਿ ਸ਼ਾਮਲ ਸਨ। ਅਖੀਰ ਵਿੱਚ ਉਕਾਰ ਸਿੰਘ ਨੂੰ ਸੀ ਪੀ ਆਈ ਜ਼ਿਲ੍ਹਾ ਹੁਸ਼ਿਆਰਪੁਰ ਦਾ ਕਾਰਜਕਾਰੀ ਸਕੱਤਰ ਚੁਣਿਆ ਗਿਆ।
ਖਡੂਰ ਸਾਹਿਬ : ਭਾਰਤੀ ਕਮਿਊਨਿਸਟ ਪਾਰਟੀ ਬਲਾਕ ਖਡੂਰ ਸਾਹਿਬ ਦੀ ਮੀਟਿੰਗ ਦਰਸ਼ਨ ਸਿੰਘ ਬਿਹਾਰੀਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆ ਭਾਰਤੀ ਕਮਿਊਨਿਸਟ ਦੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਮੁਹਾਲੀ ਰੈਲੀ ’ਚ ਬਲਾਕ ਖਡੂਰ ਸਾਹਿਬ ’ਚੋਂ ਸੈਕੜਿਆਂ ਦੀ ਗਿਣਤੀ ਵਿਚ ਸਾਥੀ ਸ਼ਾਮਲ ਹੋਣਗੇ। ਉਹਨਾ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਹੜ੍ਹਾਂ ਤੇ ਮੀਂਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰਾਂ ਨੂੰ ਪ੍ਰਤੀ ਪਰਵਾਰ ਇਕ ਲੱਖ ਦੇਵੇ ਤੇ ਨਰੇਗਾ ਕਾਮਿਆਂ ਨੂੰ ਇਸ ਮੁਸੀਬਤ ਦੀ ਘੜੀ ’ਚ 200 ਦਿਨ ਕੰਮ ਤੇ ਕੀਤੇ ਕੰਮ ਦੇ ਪੈਸੇ ਤਰੰਤ ਦਿੱਤੇ ਜਾਣ। ਮੀਟਿੰਗ ਚ ਬਲਦੇਵ ਸਿੰਘ ਧੂੰਦਾ, ਜਸਵੰਤ ਸਿੰਘ ਖਡੂਰ ਸਾਹਿਬ, ਬਲਜੀਤ ਸਿੰਘ ਫਤਿਆਬਾਦ, ਗੁਰਚਰਨ ਸਿੰਘ ਕੰਡਾ, ਮੇਜਰ ਸਿੰਘ ਦਾਰਾਪੁਰ, ਘੁੱਕ ਸਿੰਘ ਵੇਈਂਪੂਈਂ ਆਦਿ ਹਾਜ਼ਰ ਸਨ।





