ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਸ਼ੁੱਕਰਵਾਰ ‘ਵੋਟ ਚੋਰੀ’ ਦੇ ਆਪਣੇ ਦੋਸ਼ਾਂ ਨੂੰ ਦੁਹਰਾਉਂਦਿਆਂ ਚੋਣ ਕਮਿਸ਼ਨ ਨੂੰ ਅਜਿਹਾ ਚੌਕੀਦਾਰ ਗਰਦਾਨਿਆ, ਜਿਹੜਾ ਜਾਗਦੇ ਹੋਏ ਵੀ ਚੋਰੀ ਹੁੰਦੀ ਦੇਖਦਾ ਹੈ ਅਤੇ ਚੋਰਾਂ ਦੀ ਰੱਖਿਆ ਕਰਦਾ ਹੈ। ਉਨ੍ਹਾ ਦੀ ਇਹ ਟਿੱਪਣੀ ਵੋਟ ਚੋਰੀ ਦੇ ਮੁੱਦੇ ’ਤੇ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨ ਨੂੰ ਘੇਰਨ ਤੋਂ ਇੱਕ ਦਿਨ ਬਾਅਦ ਆਈ ਹੈ। ਰਾਹੁਲ ਨੇ ਸ਼ੁੱਕਰਵਾਰ ਐੱਕਸ ’ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ ਕਿਹਾ, ‘‘ਸਵੇਰੇ 4 ਵਜੇ ਉੱਠੋ। 36 ਸਕਿੰਟਾਂ ਵਿੱਚ ਦੋ ਵੋਟਰਾਂ ਨੂੰ ਮਿਟਾਓ, ਫਿਰ ਵਾਪਸ ਸੌਂ ਜਾਓਇਸ ਤਰ੍ਹਾਂ ਵੋਟ ਚੋਰੀ ਹੁੰਦੀ ਹੈ!’’ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਦੋਸ਼ ਲਗਾਇਆ, ‘‘ਚੁਨਾਵ ਕਾ ਚੌਕੀਦਾਰ ਜਾਗਤਾ ਰਹਾ, ਚੋਰੀ ਦੇਖਤਾ ਰਿਹਾ, ਚੋਰੋਂ ਕੋ ਬਚਾਤਾ ਰਹਾ (ਚੋਣ ਚੌਕੀਦਾਰ ਜਾਗਦਾ ਰਿਹਾ, ਚੋਰੀ ਦੇਖਦਾ ਰਿਹਾ, ਅਤੇ ਚੋਰਾਂ ਨੂੰ ਬਚਾਉਂਦਾ ਰਿਹਾ।)




