ਸ਼ਾਹਕੋਟ (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਕਾਂਗਰਸ ਲਈ ਕਮਿਊਨਿਸਟ ਕਾਰਕੁਨਾਂ ਵਿੱਚ ਭਾਰੀ ਉਤਸ਼ਾਹ ਹੈ। ਇਹ ਉਤਸ਼ਾਹ 21 ਸਤੰਬਰ ਨੂੰ ਮੋਹਾਲੀ ਵਿੱਚ ਹੋ ਰਹੀ ਰੈਲੀ ਵਾਸਤੇ ਵੀ ਹੈ ਤੇ ਮਾਲੀ ਸਹਿਯੋਗ ਲਈ ਵੀ ਹੈ। ਇੰਪਲਾਈਜ਼ ਫੈਡਰੇਸ਼ਨ ਏਟਕ ਵੱਲੋਂ ਗਿਆਰਾ ਹਜ਼ਾਰ ਰੁਪਏ ਦਾ ਹੋਰ ਸਹਿਯੋਗ ਆਇਆ ਹੈ। ਇਹ ਯੋਗਦਾਨ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸਕੱਤਰ ਕਾਮਰੇਡ ਬਲਜਿੰਦਰ ਕੌਰ ਰਾਹੀਂ ਮਿਲਿਆ ਹੈ। ਉਨ੍ਹਾਂ ਇਹ ਰਾਸ਼ੀ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੂੰ ਸੌਂਪੀ। ਸਰਹਾਲੀ ਕਲਾਂ ਨੇ ਇਸ ਸਹਿਯੋਗ ਲਈ ਕਾਮਰੇਡ ਬਲਜਿੰਦਰ ਕੌਰ ਦਾ ਧੰਨਵਾਦ ਕੀਤਾ। ਇਸ ਮੌਕੇ ਕਾਮਰੇਡ ਸੁਖਦੇਵ ਸਿੰਘ ਕੋਟ ਧਰਮਚੰਦ ਕਲਾਂ ਅਤੇ ਸਾਜਨਦੀਪ ਸਿੰਘ ਵੀ ਮੌਜੂਦ ਸਨ।





