ਲੁਧਿਆਣਾ (ਐੱਮ ਐੱਸ ਭਾਟੀਆ)-21 ਤੋਂ 25 ਸਤੰਬਰ 2025 ਨੂੰ ਚੰਡੀਗੜ੍ਹ ਵਿਖੇ ਹੋ ਰਹੇ ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ ਸੰਮੇਲਨ ਲਈ ਲੁਧਿਆਣਾ ਜ਼ਿਲ੍ਹੇ ਵਿੱਚ ਫੰਡ ਦੀ ਉਗਰਾਹੀ ਅਜੇ ਵੀ ਚੱਲ ਰਹੀ ਹੈ ।ਇਸੇ ਦੌਰਾਨ ਕਾਮਰੇਡ ਭਰਪੂਰ ਸਿੰਘ, ਜੋ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਸੂਬਾ ਕੌਂਸਲ ਦੇ ਮੈਂਬਰ ਵੀ ਰਹੇ ਹਨ, ਨੇ 50000 ਰੁਪਏ ਦੀ ਰਾਸ਼ੀ ਲੁਧਿਆਣਾ ਦੇ ਜ਼ਿਲ੍ਹਾ ਸਕੱਤਰ ਸਾਥੀ ਡੀ ਪੀ ਮੌੜ ਨੂੰ ਭੇਟ ਕੀਤੀ। ਸਾਥੀ ਭਰਪੂਰ ਸਿੰਘ ਆਲ ਇੰਡੀਆ ਕਿਸਾਨ ਸਭਾ ਦੇ ਵੀ ਸੀਨੀਅਰ ਆਗੂ ਹਨ। ਜ਼ਿਲ੍ਹਾ ਪਾਰਟੀ ਉਨ੍ਹਾਂ ਦੇ ਇਸ ਹੌਸਲਾ ਅਫਜ਼ਾਈ ਵਾਲੇ ਉੱਦਮ ਲਈ ਤਹਿ ਦਿਲੋਂ ਧੰਨਵਾਦੀ ਹੈ।





