ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਵੱਡੀ ਰਾਹਤ ਦਿੱਤੀ ਹੈ।ਅਦਾਲਤ ਨੇ ਐੱਨ ਆਰ ਆਈ ਅਮਰਜੀਤ ਕੌਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਉਸ ਨੇ ਵਿਧਾਇਕਾ ਅਤੇ ਉਸ ਦੇ ਪਰਵਾਰ ’ਤੇ ਉਸ ਦੀ ਕੋਠੀ ਉੱਤੇ ਕਬਜ਼ਾ ਕਰਨ ਦੇ ਦੋਸ਼ ਲਾਏ ਸਨ।ਅਮਰਜੀਤ ਕੌਰ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਵਿਧਾਇਕਾ ਨੇ ਜਗਰਾਉ ਦੇ ਹੀਰਾ ਬਾਗ ਵਿੱਚ ਸਥਿਤ ਉਸ ਦੀ ਕੋਠੀ ਉੱਤੇ ਕਬਜ਼ਾ ਕੀਤਾ ਹੈ। ਇਹ ਮਾਮਲਾ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਵਿੱਚ ਵੀ ਚਰਚਾ ਦਾ ਕੇਂਦਰ ਬਣਿਆ ਸੀ।
ਰਿਟਾਇਰਮੈਂਟ ਆ ਗਈ
ਨਵੀਂ ਦਿੱਲੀ : ਏਸ਼ੀਆ ਦੀ ਪਹਿਲੀ ਰੇਲ ਡਰਾਈਵਰ (ਲੋਕੋ ਪਾਇਲਟ) ਸੁਰੇਖਾ ਯਾਦਵ 36 ਸਾਲ ਦੀ ਸੇਵਾ ਤੋਂ ਬਾਅਦ 30 ਸਤੰਬਰ ਨੂੰ ਰਿਟਾਇਰ ਹੋ ਜਾਵੇਗੀ। ਇਸ ਵੇਲੇ ਉਹ ਕੇਂਦਰੀ ਰੇਲਵੇ ਦੇ ਮੁੰਬਈ ਡਵੀਜ਼ਨ ਵਿੱਚ ਸੇਵਾ ਦੇ ਰਹੀ ਹੈ। ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਯਾਦਵ ਨੇ 13 ਫਰਵਰੀ 1989 ਨੂੰ ਪਹਿਲੀ ਲੋਕੋ ਪਾਇਲਟ ਵਜੋਂ ਸੇਵਾ ਸ਼ੁਰੂ ਕੀਤੀ ਸੀ।



