ਜਲ੍ਹਿਆਂਵਾਲਾ ਬਾਗ਼ ਤੋਂ ਚੱਲਿਆ ਮਸ਼ਾਲ ਜਥਾ

0
148

ਅੰਮਿ੍ਰਤਸਰ (ਜਸਬੀਰ ਪੱਟੀ,
ਕੰਵਲਜੀਤ ਸਿੰਘ)
ਮਹਾਂ-ਸੰੰਮੇਲਨ ਲਈ ਸਰਬ ਭਾਰਤ ਨੌਜਵਾਨ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਥਾਨਕ ਵਰਕਰਾਂ ਦਾ ਮਸ਼ਾਲ ਜਥਾ ਜਲ੍ਹਿਆਂ ਵਾਲੇ ਬਾਗ਼ ਤੋਂ ਚੱਲਿਆ । ਨੌਜਵਾਨ ਸਭਾ ਦੇ ਆਗੂ ਵਿਸ਼ਾਲਦੀਪ ਵਲਟੋਹਾ ਹੱਥ ਫੜੀ ਸ਼ਹੀਦੀ ਮਸ਼ਾਲ ਨੂੰ ਸੀ ਪੀ ਆਈ ਆਗੂ ਬਲਕਾਰ ਸਿੰਘ ਦੁਧਾਲਾ ਨੇ ਰੌਸ਼ਨ ਕੀਤਾ। ਇਸ ਮੌਕੇ ਨੌਜਵਾਨ ਸਭਾ ਤੇ ਪਾਰਟੀ ਆਗੂਆਂ ਨੇ ਕਿਹਾ ਕਿ ਰਾਜ ਸ਼ਕਤੀ ਵੱਲੋਂ ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਨਸ਼ਿਆਂ, ਲੁੱਟਾਂ-ਖੋਹਾਂ, ਗੈਂਗਸਟਰਵਾਦ ਤੇ ਫਿ੍ਰਕਾਪ੍ਰਸਤੀ ਦੇ ਰਾਹ ਪਾਇਆ ਜਾ ਰਿਹਾ ਹੈ। ਭਾਰਤੀ ਕਮਿਊਨਿਸਟ ਪਾਰਟੀ ਤੇ ਹੋਰ ਕਮਿਊਨਿਸਟ ਪਾਰਟੀਆਂ ਦਾ ਏਕਾ ਇਸ ਦੇਸ਼ ਨੂੰ ਆਜ਼ਾਦੀ ਦੇ ਪਰਵਾਨਿਆਂ ਦੇ ਸੁਪਨਿਆਂ ਦਾ ਦੇਸ਼ ਬਣਾ ਸਕਦਾ ਹੈ। ਉਹਨਾਂ ਕਿਹਾ ਕਿ ਭਗਤ ਸਿੰਘ ਰੁਜ਼ਗਾਰ ਗਰੰਟੀ ਐਕਟ ਬਣਵਾ ਕੇ ਰਹਾਂਗੇ, ਜਿਸ ਨਾਲ ਹਰੇਕ ਨੌਜਵਾਨ ਮੁੰਡੇ-ਕੁੜੀ ਨੂੰ ਉਸ ਦੀ ਲਿਆਕਤ ਅਨੁਸਾਰ ਰੁਜ਼ਗਾਰ ਮਿਲੇਗਾ ਜਾਂ ਕੰਮ ਇੰਤਜ਼ਾਰ ਭੱਤਾ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਵਰਕਰ ਲਖਵਿੰਦਰ ਸਿੰਘ ਗੁਪਾਲਪੁਰਾ, ਸਿਮਰਜੀਤ ਕੌਰ, ਪਾਰਟੀ ਵਰਕਰ ਗੁਰਦੀਪ ਸਿੰਘ ਗਿੱਲਵਾਲੀ, ਪੂਰਨ ਸਿੰਘ ਗਿੱਲਵਾਲੀ, ਮੱਖਣ ਸਿੰਘ, ਸੁਖਵਿੰਦਰ ਸਿੰਘ , ਪੈਨਸ਼ਨਰਜ਼ ਆਗੂ ਹਰਦੇਵ ਸਿੰਘ ਭਕਨਾ ਤੇ ਬਲਕਾਰ ਸਿੰਘ ਵਲਟੋਹਾ ਵੀ ਮੌਜੂਦ ਸਨ।