ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਟਰਾਂਸਫਰ ਹੋ ਕੇ ਆਏ ਇਕ ਕੇਸ ’ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲਿਆਂ ’ਚ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਤੇ ਸੰਜੈ ਚੌਹਾਨ ਸ਼ਾਮਲ ਹਨ। ਇਸ ਮਾਮਲੇ ’ਚ ਕਿਰਨਜੀਤ ਸਿੰਘ ਤੇ ਇੰਦਰਜੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਅਦਾਲਤ ਦਾ ਇਹ ਫੈਸਲਾ 18 ਸਾਲ ਪੁਰਾਣੇ ਹੱਤਿਆ ਕਾਂਡ ਦੇ ਸੰਦਰਭ ’ਚ ਆਇਆ ਹੈ।
ਸੰਗਰੂਰ ਨਿਵਾਸੀ ਹਰਜੀਤ ਸਿੰਘ ਦੀ ਮਾਮੂਲੀ ਵਿਵਾਦ ਤੋਂ ਬਾਅਦ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਵਿਵਾਦ ਸੰਜੈ ਚੌਹਾਨ ਦੇ ਸਕੂਲ ਨਾਲ ਜੁੜਿਆ ਹੋਇਆ ਸੀ। ਸੰਜੈ ਚੌਹਾਨ ਦਾ ਸੰਗਰੂਰ ਵਿਚ ਪੰਜਾਬ ਪਬਲਿਕ ਸਕੂਲ ਸੀ ਤੇ ਉਸ ਦੇ ਨੇੜੇ ਹਰਜੀਤ ਸਿੰਘ ਦਾ ਘਰ ਸੀ।




