ਗਰੁੱਪ ਡੀ ਮੁਲਾਜ਼ਮਾਂ ਲਈ ਵਿਆਜ-ਮੁਕਤ ਤਿਉਹਾਰ ਐਡਵਾਂਸ

0
87

ਚੰਡੀਗੜ੍ਹ, (ਗੁਰਜੀਤ ਬਿੱਲਾ)-ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ‘ਗਰੁੱਪ ਡੀ’ ਕਰਮਚਾਰੀਆਂ ਲਈ ਤਿਉਹਾਰਾਂ ਨੂੰ ਮਨਾਉਣ ਲਈ 10,000 ਰੁਪਏ ਪ੍ਰਤੀ ਕਰਮਚਾਰੀ ਵਿਆਜ-ਮੁਕਤ ਐਡਵਾਂਸ ਹਾਸਿਲ ਕਰਨ ਦੀ ਪੇਸ਼ਕਸ਼ ਦਾ ਐਲਾਨ ਕੀਤਾ¢ ਚੀਮਾ ਨੇ ਕਿਹਾ ਕਿ ਇਸ ਰਕਮ ਦੀ ਵੰਡ 17 ਅਕਤੂਬਰ ਤੱਕ ਖਜ਼ਾਨੇ ਵਿੱਚੋਂ ਕਰਵਾ ਦਿੱਤੀ ਜਾਵੇਗੀ¢ਇਸ ਵਿਆਜ-ਮੁਕਤ ਐਡਵਾਂਸ ਦੀ ਅਦਾਇਗੀ ਸੰਬੰਧਤ ਕਰਮਚਾਰੀ ਵੱਲੋਂ ਪੰਜ ਬਰਾਬਰ ਮਾਸਿਕ ਕਿਸ਼ਤਾਂ ਵਿੱਚ ਕੀਤੀ ਜਾਵੇਗੀ, ਜਿਸ ਦੀ ਕਟÏਤੀ ਪ੍ਰਕਿਰਿਆ ਨਵੰਬਰ ਦੀ ਤਨਖਾਹ ਤੋਂ ਸ਼ੁਰੂ ਹੋਵੇਗੀ¢