ਸ੍ਰੀ ਅਨੰਦਪੁਰ ਸਾਹਿਬ
(ਅਰਵਿੰਦਰ ਸਿੰਘ ਬਿੰਦੀ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨÏਜਵਾਨ ਪੀੜ੍ਹੀ ਨੂੰ ਪੰਜਾਬ ਦੇ ਗÏਰਵਮਈ ਵਿਰਸੇ ਬਾਰੇ ਜਾਣੂ ਕਰਵਾਉਣ ਲਈ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ¢ਇੱਥੇ ਵਿਸ਼ਵ ਅਧਿਆਪਕ ਦਿਵਸ ਮÏਕੇ ਕਰਵਾਏ ਸਮਾਗਮ ਦÏਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕ ਕÏਮ ਦੇ ਨਿਰਮਾਤਾ ਹੁੰਦੇ ਹਨ ਅਤੇ ਉਨ੍ਹਾਂ ਨੂੰ ਅਮੀਰ ਸੱਭਿਆਚਾਰਕ ਵਿਰਾਸਤ ਬਾਰੇ ਨÏਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ¢ ਮਾਨ ਨੇ ਕਿਹਾ ਕਿ ਅਧਿਆਪਨ ਕੋਈ ਪੇਸ਼ਾ ਨਹੀਂ, ਸਗੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਰÏਸ਼ਨ ਕਰਨ ਦਾ ਮਿਸ਼ਨ ਹੈ¢ ਉਨ੍ਹਾ ਕਿਹਾ ਕਿ ਇਕ ਅਧਿਆਪਕ ਦਾ ਪੁੱਤ ਹੋਣ ਦੇ ਨਾਤੇ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਅਧਿਆਪਕ ਵਿਦਿਆਰਥੀਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਸਖ਼ਤ ਮਿਹਨਤ ਕਰਦੇ ਹਨ¢ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੜ੍ਹਾਂ ਵਿੱਚ 3200 ਸਰਕਾਰੀ ਸਕੂਲ ਤਬਾਹ ਹੋ ਗਏ ਹਨ, 19 ਕਾਲਜ ਬਰਬਾਦ ਹੋ ਗਏ ਹਨ, 8500 ਕਿਲੋਮੀਟਰ ਅਤੇ 2500 ਪੁਲ ਵੀ ਤਬਾਹ ਹੋ ਗਏ ਹਨ¢ ਹੜ੍ਹਾਂ ਨਾਲ ਪੰਜ ਲੱਖ ਏਕੜ ਫਸਲ ਤਬਾਹ ਹੋ ਗਈ ਸੀ, ਪਰ ਪੰਜਾਬੀਆਂ ਨੇ ਇਸ ਕੁਦਰਤੀ ਆਫ਼ਤ ਨਾਲ ਪੈਦਾ ਹੋਏ ਸੰਕਟ ਵਿੱਚੋਂ ਨਿਕਲਣ ਲਈ ਬੇਮਿਸਾਲੀ ਬਹਾਦਰੀ ਦਿਖਾਈ ਹੈ | ਉਹਨਾ ਕੁਦਰਤੀ ਆਫ਼ਤ ਦÏਰਾਨ ਚੰਗਾ ਕੰਮ ਕਰਨ ਵਾਲੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਉਦਾਹਰਨਾਂ ਵਿਸ਼ਵ ਇਤਿਹਾਸ ਵਿੱਚ ਬਹੁਤ ਘੱਟ ਮਿਲਦੀਆਂ ਹਨ¢ਉਨ੍ਹਾ ਕਿਹਾ ਕਿ ਅਧਿਆਪਕਾਂ ਦਾ ਅਗਲਾ ਬੈਚ ਨਵੰਬਰ ਮਹੀਨੇ ਵਿੱਚ ਸਿਖਲਾਈ ਲਈ ਫਿਨਲੈਂਡ ਜਾਵੇਗਾ | ਇਸ ਨਾਲ ਅਧਿਆਪਕਾਂ ਦੀ ਮੁਹਾਰਤ ਨੂੰ ਹੋਰ ਨਿਖਾਰਨ ਵਿੱਚ ਮਦਦ ਮਿਲੇਗੀ¢ਇਸ ਮÏਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਹੋਰ ਵੀ ਮÏਜੂਦ ਸਨ¢





