ਸੁਖਵਿੰਦਰ ਕਲਕੱਤਾ ਕਤਲ ‘ਚ ਫੜੇ ਡਿੰਪੀ ਬਾਵਾ ਨਾਲ ਰਾਜਾ ਵੜਿੰਗ ਦੇ ਸਿੱਧੇ ਸੰਬੰਧ : ਆਪ

0
70

ਚੰਡੀਗੜ੍ਹ : ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਸੰਬੰਧੀ ‘ਆਪ’ ਆਗੂਆਂ ਨੀਲ ਗਰਗ ਤੇ ਬਲਤੇਜ ਪੰਨੂ ਨੇ ਕਾਂਗਰਸ ਲੀਡਰਸ਼ਿਪ, ਖਾਸ ਕਰਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਦੋਸ਼ ਲਗਾਇਆ ਕਿ ਉਹ ਸੱਚਾਈ ਨਾਲ ਖੜ੍ਹੇ ਹੋਣ ਦੀ ਬਜਾਏ ਸਿਆਸੀ ਲਾਭ ਲਈ ਇੱਕ ਪਰਵਾਰ ਦੇ ਦੁੱਖ ਦਾ ਫਾਇਦਾ ਉਠਾ ਰਹੇ ਹਨ¢
ਨੀਲ ਗਰਗ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਕੁਝ ਆਗੂ ਪੰਜਾਬ ਵਿੱਚ ਹਫੜਾ-ਦਫੜੀ ਮਚਾਉਣ, ਕਾਨੂੰਨ ਵਿਵਸਥਾ ‘ਤੇ ਸਵਾਲ ਉਠਾਉਣ ਅਤੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਸੇ ਦੇ ਦੁਖਾਂਤ ਤੋਂ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹਨ¢ ਇਹ ਰਾਜਨੀਤੀ ਨਹੀਂ, ਸਗੋਂ ਮਾਨਸਿਕ ਦੀਵਾਲੀਆਪਨ ਹੈ¢ ਉਨ੍ਹਾ ਪੰਜਾਬ ਪੁਲਸ ਦੀ ਤੇਜ਼ ਅਤੇ ਪੇਸ਼ੇਵਰ ਜਾਂਚ ਲਈ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਡੀ ਆਈ ਜੀ ਕੁਲਦੀਪ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਵਿੱਚ ਸਪੱਸ਼ਟ ਕੀਤਾ ਕਿ ਗੁਰਦੀਪ ਸਿੰਘ ਉਰਫ ਡਿੰਪੀ ਬਾਵਾ ਨੂੰ 24 ਘੰਟਿਆਂ ਦੇ ਅੰਦਰ ਗਿ੍ਫ਼ਤਾਰ ਕਰ ਲਿਆ ਗਿਆ ਸੀ, ਕਤਲ ਦਾ ਹਥਿਆਰ ਅਤੇ ਵਾਹਨ ਬਰਾਮਦ ਕਰ ਲਿਆ ਗਿਆ ਸੀ ਅਤੇ ਇਹ ਘਟਨਾ ਇੱਕ ਨਿੱਜੀ ਜਾਂ ਸਥਾਨਕ ਰਾਜਨੀਤਕ ਰੰਜਿਸ਼ ਸੀ, ਕਾਨੂੰਨ ਵਿਵਸਥਾ ਦੀ ਅਸਫਲਤਾ ਨਹੀਂ¢ਗਰਗ ਨੇ ਵਿਰੋਧੀ ਆਗੂਆਂ ਵੱਲੋਂ ਫੈਲਾਏ ਗਏ ਝੂਠ ਦਾ ਵੀ ਪਰਦਾ ਫਾਸ਼ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਲਕੱਤਾ ਨੂੰ ਇਸ ਲਈ ਮਾਰਿਆ ਗਿਆ, ਕਿਉਂਕਿ ਉਸ ਦਾ ਹਥਿਆਰ ਸਰਕਾਰ ਦੁਆਰਾ ਜ਼ਬਤ ਕਰ ਲਿਆ ਗਿਆ ਸੀ¢ ਗਰਗ ਨੇ ਕਿਹਾ ਕਿ ਪੁਲਸ ਨੇ ਸਪੱਸ਼ਟ ਕੀਤਾ ਕਿ ਸੁਖਵਿੰਦਰ ਸਿੰਘ ਨੇ ਆਪਣਾ ਹਥਿਆਰ ਵੇਚਣ ਲਈ ਐੱਨ ਓ ਸੀ ਲਈ ਸੀ ਅਤੇ ਉਸ ਦਾ ਅਸਲਾ ਲਾਇਸੈਂਸ 2029 ਤੱਕ ਵੈਧ ਸੀ¢ ਇਹ ਕਹਿਣਾ ਕਿ ਪੰਜਾਬ ਸਰਕਾਰ ਨੇ ਉਸ ਦਾ ਹਥਿਆਰ ਖੋਹ ਲਿਆ, ਸਰਾਸਰ ਝੂਠ ਹੈ¢ ਉਨ੍ਹਾ ਕਿਹਾ ਕਿ ਚੰਨੀ ਸਾਹਿਬ, ਜੋ 2022 ਵਿੱਚ ਲੋਕਾਂ ਦੁਆਰਾ ਰੱਦ ਕੀਤੇ ਜਾਣ ਤੋਂ ਬਾਅਦ ਕਦੇ ਵੀ ਇਸ ਹਲਕੇ ਵਿੱਚ ਦਾਖਲ ਨਹੀਂ ਹੋਏ, ਅਚਾਨਕ ਇੱਕ ਲਾਸ਼ ਉੱਤੇ ਪ੍ਰੈੱਸ ਕਾਨਫਰੰਸ ਕਰਨ ਲਈ ਉੱਥੇ ਪਹੁੰਚ ਗਏ¢ਬਲਤੇਜ ਪੰਨੂ ਨੇ ਡਿੰਪੀ ਬਾਵਾ ਦੀਆਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਤਸਵੀਰਾਂ ਦਿਖਾਉਂਦੇ ਹੋਏ ਕਾਂਗਰਸ ਦਾ ਉਸ ਦੇ ਨਾਲ ਸੰਬੰਧ ਦਾ ਪਰਦਾ ਫਾਸ਼ ਕੀਤਾ¢ ਪੰਨੂ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਸੱਤਾਧਾਰੀ ਪਾਰਟੀ ‘ਤੇ ਝੂਠੇ ਦੋਸ਼ ਲਗਾਏ, ਪਰ ਹਕੀਕਤ ਇਹ ਹੈ ਕਿ ਡਿੰਪੀ ਬਾਵਾ ਰਾਜਾ ਵੜਿੰਗ ਦਾ ਕਰੀਬੀ ਸਾਥੀ ਹੈ¢ ਉਹਨਾ ਕਿਹਾ ਕਿ ਸੁਖਵਿੰਦਰ ਸਿੰਘ ਕਲਕੱਤਾ ਅਤੇ ਡਿੰਪੀ ਬਾਵਾ ਦੋਵੇਂ ਇੱਕੋ ਪਿੰਡ ਦੇ ਸਨ ਅਤੇ ਉਨ੍ਹਾਂ ਦੀ ਨਿੱਜੀ ਅਤੇ ਰਾਜਨੀਤਕ ਦੁਸ਼ਮਣੀ 2018 ਦੀਆਂ ਸਰਪੰਚੀ ਚੋਣਾਂ ਤੋਂ ਸ਼ੁਰੂ ਹੋਈ ਸੀ, ਜਦੋਂ ਡਿੰਪੀ ਬਾਵਾ ਦੀ ਪਤਨੀ ਨੇ ਸੁਖਵਿੰਦਰ ਦੀ ਮਾਂ ਵਿਰੁੱਧ ਚੋਣ ਲੜੀ ਸੀ ਅਤੇ ਹਾਰ ਗਈ ਸੀ¢ ਪੰਚਾਇਤੀ ਜਾਇਦਾਦ, ਦਰੱਖਤਾਂ ਦੀ ਕਟਾਈ ਅਤੇ ਪਿੰਡ ਦੇ ਮਾਮਲਿਆਂ ਦੇ ਵਿਵਾਦਾਂ ਨੇ ਉਨ੍ਹਾਂ ਦੀ ਦੁਸ਼ਮਣੀ ਨੂੰ ਹੋਰ ਡੂੰਘਾ ਕਰ ਦਿੱਤਾ, ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰੀ¢ ਪੰਨੂ ਨੇ ਕਿਹਾ ਇਹ ਇੱਕ ਵੱਡੀ ਉਦਾਹਰਣ ਹੈ ਕਿ ਲੰਮੇ ਸਮੇਂ ਤੋਂ ਚਲੀ ਆ ਰਹੀ ਪਿੰਡ-ਪੱਧਰੀ ਰਾਜਨੀਤਕ ਦੁਸ਼ਮਣੀ ਕਿੰਨੀ ਘਾਤਕ ਹੋ ਸਕਦੀ ਹੈ, ਪਰ ਇਸ ਨੂੰ ਕਾਨੂੰਨ ਵਿਵਸਥਾ ਦੇ ਮੁੱਦੇ ਵਿੱਚ ਬਦਲਣਾ ਜਾਂ ਆਪ ਸਰਕਾਰ ਨੂੰ ਦੋਸ਼ੀ ਠਹਿਰਾਉਣਾ ਬੇਈਮਾਨੀ ਹੈ¢ਦੋਵਾਂ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਹਮੇਸ਼ਾ ਸ਼ਾਂਤੀ, ਨਿਆਂ ਅਤੇ ਪਾਰਦਰਸ਼ਤਾ ਲਈ ਵਚਨਬੱਧ ਹੈ¢ ਰਾਜਨੀਤੀ ਲਈ ਦੁੱਖ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਆਤਮ-ਨਿਰੀਖਣ ਕਰਨਾ ਚਾਹੀਦਾ ਹੈ¢