ਮੈਡੀਸਨ ਦਾ ਨੋਬੇਲ ਪੁਰਸਕਾਰ ਤਿੰਨ ਖੋਜੀਆਂ ਨੂੰ

0
155

ਸਟਾਕਹੋਮ : ਅਮਰੀਕਾ ਦੀ ਮੈਰੀ ਈ ਬਰੁਨਕੋ ਤੇ ਫਰੈੱਡ ਰੈਮਸਡੇਲ ਅਤੇ ਜਾਪਾਨ ਦੇ ਸ਼ਿਮੌਨ ਸਾਕਾਗੁਚੀ ਨੂੰ ‘ਪੈਰੀਫੇਰਲ ਇਮਿਊਨ ਟਾਲਰੈਂਸ’ ਨਾਲ ਸੰਬੰਧਤ ਉਨ੍ਹਾਂ ਦੀਆਂ ਖੋਜਾਂ ਲਈ ਮੈਡੀਸਨ ਦਾ ਨੋਬੇਲ ਪੁਰਸਕਾਰ ਦੇਣ ਦਾ ਸੋਮਵਾਰ ਐਲਾਨ ਕੀਤਾ ਗਿਆ ਹੈ | ਪੈਰੀਫੇਰਲ ਇਮਿਊਨ ਟਾਲਰੈਂਸ ਇੱਕ ਅਜਿਹਾ ਢੰਗ ਹੈ, ਜਿਸ ਨਾਲ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਪ੍ਰਣਾਲੀ ਨੂੰ ਬੇਕਾਬੂ ਹੋਣ ਅਤੇ ਬਾਹਰੀ ਕਾਰਕਾਂ ਦੀ ਥਾਂ ਆਪਣੇ ਹੀ ਤੱਤਾਂ ‘ਤੇ ਹਮਲਾ ਕਰਨ ਤੋਂ ਰੋਕਣ ‘ਚ ਮਦਦ ਮਿਲਦੀ ਹੈ | ਨੋਬੇਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਕੀਤਾ ਜਾਵੇਗਾ |