ਚੀਫ ਜਸਟਿਸ ‘ਤੇ ਜੁੱਤੀ ਸੁੱਟਣੀ ਮਨੂੰਵਾਦੀ ਸੋਚ ਦਾ ਪ੍ਰਗਟਾਵਾ : ਸੀ ਪੀ ਆਈ

0
102

ਚੰਡੀਗੜ੍ਹ : ਸੋਮਵਾਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ‘ਤੇ ਇਕ ਵਕੀਲ ਵੱਲੋਂ ਜੁੱਤੀ ਸੁੱਟਣ ਦੀ ਘਟਨਾ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਪੰਜਾਬ ਸੀ ਪੀ ਆਈ ਨੇ ਇਸ ਨੂੰ ਆਰ ਐੱਸ ਐੱਸ ਦੀ ਮਨੂੰਵਾਦੀ ਵਿਚਾਰਧਾਰਾ ਰਾਹੀਂ ਦਲਿਤਾਂ ਪ੍ਰਤੀ ਫੈਲਾਈ ਜਾ ਰਹੀ ਨਫਰਤੀ ਜ਼ਹਿਰ ਦਾ ਨਤੀਜਾ ਦੱਸਿਆ ਹੈ | ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਏ ਦਿਨ ਭਾਰਤ ਦੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ‘ਤੇ ਹਮਲੇ ਕਰਦੇ ਆ ਰਹੇ ਹਨ ਅਤੇ ਮਨੂੰਵਾਦ ਦੀ ਜ਼ਹਿਰ ਭਾਰਤੀ ਸਮਾਜ ਵਿਚ ਫੈਲਾ ਰਹੇ ਹਨ, ਜਿਸ ਦਾ ਨਤੀਜਾ ਹੈ ਕਿ ਹਰ ਰੋਜ਼ ਘੱਟ ਗਿਣਤੀਆਂ, ਦਲਿਤਾਂ ਅਤੇ ਸਮਾਜ ਦੇ ਪਛੜੇ ਵਰਗਾਂ ਵਿਰੁੱਧ ਹਿੰਸਾਤਮਕ ਕਾਰਵਾਈਆਂ ਹੋ ਰਹੀਆਂ ਹਨ | ਉਹਨਾ ਕਿਹਾ ਕਿ ਇਹੀ ਜ਼ਹਿਰੀਲੀ ਫਿਰਕੂ ਵਿਚਾਰਧਾਰਾ ਹੀ ਸੀ, ਜਿਸ ਕਾਰਨ ਨੱਥੂ ਰਾਮ ਗÏਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀ | ਉਹਨਾ ਕਿਹਾ ਕਿ ਅਸਲ ਵਿਚ ਇਹ ਆਰ ਐੱਸ ਐੱਸ ਅਤੇ ਭਾਜਪਾ ਦਾ ਪੁਰਾਣਾ ਤਰੀਕਾ ਹੈ, ਜਦੋਂ ਵੀ ਦੇਸ ਅੰਦਰ ਸੈਕੂਲਰ, ਜਮਹੂਰੀ ਤੇ ਲੋਕ ਹਿੱਤਾਂ ਲਈ ਲੋਕ ਸੰਘਰਸ਼ ਕਰਦੇ ਹਨ ਤਾਂ ਇਹ ਆਪਣੇ ਫਿਰਕੂ ਹਥਿਆਰਾਂ ਰਾਹੀਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਦਾ ਧਿਆਨ ਹੋਰਨਾਂ ਪਾਸੇ ਹਟਾਉਣ ਦੀ ਕੋਸ਼ਿਸ਼ ਕਰਦੀਆਂ ਹਨ | ਜਸਟਿਸ ਗਵਈ ਇਕ ਦਲਿਤ ਪਰਿਵਾਰ ਵਿਚੋਂ ਹੈ ਅਤੇ ਸੁਪਰੀਮ ਕੋਰਟ ਦੀ ਜਮਹੂਰੀ ਅਤੇ ਸੈਕੂਲਰ ਮਰਿਆਦਾ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ | ਇਕ ਵਕੀਲ ਵੱਲੋਂ ਜੁੁੱਤੀ ਸੁਟਵਾ ਕੇ ਇਹ ਦੇਸ਼ ਅਤੇ ਲੋਕ ਦੁਸ਼ਮਣ ਤਾਕਤਾਂ ਸੁਪਰੀਮ ਕੋਰਟ ਦੇ ਜੱਜਾਂ ‘ਚ ਡਰ ਦਾ ਮਹÏਲ ਪੈਦਾ ਕਰਕੇ ਆਪਣੇ ਮੰਤਵ ਨੂੰ ਪੂਰਾ ਕਰਨਾ ਚਾਹੁੰਦੀਆਂ ਹਨ | ਸੀ ਪੀ ਆਈ ਨੇ ਸਾਰੀਆਂ ਦੇਸ਼ ਭਗਤ ਸੈਕੂਲਰ ਅਤੇ ਜਮਹੂਰੀ ਸ਼ਕਤੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮÏਕੇ ਜਦੋਂ ਦੇਸ਼ ਦੀ ਸੱਤਾ ਕਾਰਪੋਰੇਟਾਂ ਪੱਖੀ ਫਿਰਕੂ ਸ਼ਕਤੀਆਂ ਦੇ ਹੱਥਾਂ ਵਿਚ ਹੈ ਤਾਂ ਇਕ ਵਿਸ਼ਾਲ ਏਕਤਾ ਅਤੇ ਸੰਘਰਸ਼ਾਂ ਰਾਹੀਂ ਹੀ ਇਹਨਾਂ ਸ਼ਕਤੀਆਂ ਤੋਂ ਭਾਰਤ ਨੂੰ ਮੁਕਤ ਕਰਵਾਇਆ ਜਾ ਸਕਦਾ ਹੈ |