ਕਰਤਾਰਪੁਰ : ਇੱਥੇ ਨੇੜੇ ਅੰਮਿ੍ਤਸਰ ਤੋਂ ਆ ਰਹੀ ਕਾਰ ਸਰੀਏ ਨਾਲ ਲੱਦੇ ਟਰੱਕ ਵਿੱਚ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ | ਡਰਾਈਵਰ ਅਤੇ ਕੰਡਕਟਰ ਸੀਟ ‘ਤੇ ਬੈਠੇ ਨੌਜਵਾਨਾਂ ਦੇ ਸਰੀਰ ਵਿੱਚੋਂ ਸਰੀਆ ਆਰ-ਪਾਰ ਹੋ ਗਿਆ | ਅੰਮਿ੍ਤਸਰ ਦੇ ਅਨਿਲ ਕੁਮਾਰ ਦੇ ਅਨੁਸਾਰ ਉਨ੍ਹਾ ਦਾ ਲੜਕਾ ਚਾਂਦ ਆਪਣੇ ਸਾਥੀ ਨਿਖਲ, ਸ਼ੁਭਮ, ਰੁਦਰ ਤੇ ਅਮਰੀਕ ਨਾਲ ਘਰੋਂ ਜਲੰਧਰ ਦੇ ਧਾਰਮਕ ਆਸ਼ਰਮ ਵਿੱਚ ਜਾਣ ਦਾ ਕਹਿ ਕੇ ਗਿਆ ਸੀ | ਮਾਰੇ ਗਏ ਨੌਜਵਾਨਾਂ ਦੀ ਪਛਾਣ ਚਾਂਦ ਤੇ ਨਿਖਿਲ ਪੁੱਤਰ ਮੁਕੇਸ਼ ਕੁਮਾਰ ਵਜੋਂ ਹੋਈ ਹੈ |





