ਤਨਖਾਹ ਤੇ ਪੈਨਸ਼ਨ ਲਈ ਪੀ ਆਰ ਟੀ ਸੀ ਕਾਮਿਆਂ ਤੇ ਪੈਨਸ਼ਨਰਾਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ

0
96

ਪਟਿਆਲਾ : ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਛੇ ਜਥੇਬੰਦੀਆਂ ‘ਤੇ ਆਧਾਰਤ ਐਕਸ਼ਨ ਕਮੇਟੀ ਅਤੇ ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵੱਲੋਂ ਮੰਗਲਵਾਰ ਸਾਂਝੇ ਤÏਰ ‘ਤੇ ਸੈਂਕੜਿਆਂ ਦੀ ਗਿਣਤੀ ਵਿੱਚ ਇੱਕਠੇ ਹੋ ਕੇ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਦੇ ਵਿਰੋਧ ਵਿੱਚ ਤਨਖਾਹਾਂ ਅਤੇ ਪੈਨਸ਼ਨਾਂ ਅੱਜ ਤੱਕ ਵੀ ਨਾ ਦਿੱਤੇ ਜਾਣ ਕਰਕੇ 3 ਘੰਟੇ ਤੱਕ ਜ਼ੋਰਦਾਰ ਰੈਲੀ ਅਤੇ ਬੱਸ ਸਟੈਂਡ ਦੇ ਅੰਦਰ ਪਬਲਿਕ ਸਾਹਮਣੇ ਸਰਕਾਰ ਵੱਲੋਂ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਨੂੰ ਭੁੱਖੇ ਮਾਰਨ ਅਤੇ ਅਦਾਰੇ ਪ੍ਰਤੀ ਅਪਣਾਈਆਂ ਘਾਤਕ ਨੀਤੀਆਂ ਨੂੰ ਉਜਾਗਰ ਕਰਨ ਲਈ ਰੋਸ ਮਾਰਚ ਕੀਤਾ ਗਿਆ¢ ਇਸ ਰੈਲੀ ਅਤੇ ਰੋਸ ਮੁਜ਼ਾਹਰੇ ਦੀ ਅਗਵਾਈ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਂ ਬਲਦੇਵ ਰਾਜ ਬੱਤਾ, ਰਾਕੇਸ਼ ਕੁਮਾਰ ਦਾਤਾਰਪੁਰੀ, ਤਰਸੇਮ ਸਿੰਘ, ਮਨਜਿੰਦਰ ਕੁਮਾਰ (ਬੱਬੂ ਸ਼ਰਮਾ) ਅਤੇ ਮੁਹੰਮਦ ਖਲੀਲ ਕਰ ਰਹੇ ਸਨ¢ਆਗੂਆਂ ਵੱਲੋਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਅਕਤੂਬਰ ਮਹੀਨੇ ਦੀ 14 ਤਰੀਕ ਹੋਣ ਤੱਕ ਵੀ ਦੀਵਾਲੀ ਵਰਗਾ ਮਹੱਤਵਪੂਰਨ ਤਿਉਹਾਰ ਹੋਣ ਦੇ ਬਾਵਜੂਦ ਨਾ ਅਜੇ ਤੱਕ ਵਰਕਰਾਂ ਨੂੰ ਤਨਖਾਹ ਦੀ ਅਦਾਇਗੀ ਕੀਤੀ ਗਈ ਹੈ ਨਾ ਹੀ ਪੰਜ ਹਜ਼ਾਰ ਤੋਂ ਵੱਧ ਪੈਨਸ਼ਨਰਾਂ ਨੂੰ ਪੈਨਸ਼ਨ ਦਿੱਤੀ ਗਈ ਹੈ¢ ਬਾਕੀ ਮੈਡੀਕਲ ਬਿੱਲ ਅਤੇ ਹੋਰ ਬਕਾਏ ਤਾਂ ਕੀ ਦਿੱਤੇ ਜਾਣੇ ਸਨ¢ ਆਗੂਆਂ ਚੇਅਰਮੈਨ ਪੀ ਆਰ ਟੀ ਸੀ ‘ਤੇ ਸੁਆਲ ਉਠਾਉਂਦਿਆ ਕਿਹਾ ਕਿ ਉਹ ਪੀ ਆਰ ਟੀ ਸੀ ਦਾ ਚੇਅਰਮੈਨ ਕਿਨ੍ਹਾਂ ਟੀਚਿਆਂ ਨੂੰ ਸਾਹਮਣੇ ਰੱਖ ਕੇ ਬਣੇ ਸਨ? ਕੀ ਤੁਸੀਂ ਕਦੇ ਤਨਖਾਹ-ਪੈਨਸ਼ਨ ਵਰਕਰਾਂ ਨੂੰ ਸਮੇਂ ਸਿਰ ਦੁਆ ਸਕੇ ਹੋ? ਕੀ ਤੁਸੀਂ 4 ਸਾਲਾਂ ਵਿੱਚ ਅਦਾਰੇ ਵਿੱਚ ਕੋਈ ਨਵੀਂ ਬੱਸ ਪੁਆ ਸਕੇ ਹੋ? ਕੀ ਤੁਸੀਂ ਸਰਕਾਰ ਤੋਂ ਪੀ ਆਰ ਟੀ ਸੀ ਦਾ ਮੁਫਤ ਸਫਰ ਸਹੂਲਤਾਂ ਬਦਲੇ ਬਣਦਾ 500 ਕਰੋੜ ਰੁਪਏ ਲਿਆ ਸਕੇ ਹੋ? ਕੀ ਤੁਸੀਂ ਆਪਣੇ ਕੀਤੇ ਵਾਅਦੇ ਮੁਤਾਬਕ ਕੰਟਰੈਕਟ ਵਰਕਰਾਂ ਨੂੰ ਪੱਕੇ ਕਰਵਾ ਸਕੇ ਹੋ? ਅਤੇ ਕੀ ਤੁਸੀਂ ਵਰਕਰਾਂ ਦੇ 150 ਕਰੋੜ ਰੁਪਏ ਦੇ ਲਗਭਗ ਬਣਦੇ ਬਕਾਇਆਂ ਵਿੱਚੋਂ ਕੋਈ ਪੈਸਾ ਅਦਾ ਕਰਵਾ ਸਕੇ ਹੋ? ਜਦ ਕਿ ਸਪੱਸ਼ਟ ਹੈ ਕਿ ਤੁਸੀਂ ਇਨ੍ਹਾਂ ਕੰਮਾਂ ਵਿੱਚੋਂ ਇੱਕ ਵੀ ਨਹੀਂ ਕਰਵਾ ਸਕੇ¢ ਸੁਆਲ ਉਠਦਾ ਹੈ ਕਿ ਫਿਰ ਪੀ ਆਰ ਟੀ ਸੀ ਅਤੇ ਇਸ ਦੇ ਵਰਕਰਾਂ ਨੂੰ ਤੁਹਾਡੀ ਇਸ ਨਿਯੁਕਤੀ ਦਾ ਸਿਵਾਏ ਵਿੱਤੀ ਬੋਝ ਦੇ ਹੋਰ ਕੀ ਫਾਇਦਾ ਹੋਇਆ ਹੈ¢ ਪੰਜਾਬ ਸਰਕਾਰ ਵੱਲੋਂ ਹੋਰ ਨਿਯੁਕਤ ਕੀਤੇ ਜਿਵੇਂ ਵਾਈਸ ਚੇਅਰਮੈਨ ਅਤੇ 5-7 ਬੋਰਡ ਆਫ ਡਾਇਰੈਕਟਰਜ ਵੀ ਆਪਣੀ ਕਾਰਗੁਜ਼ਾਰੀ ਦੱਸਣ ਕਿ ਉਹਨਾਂ ਦੀ ਪੀ ਆਰ ਟੀ ਸੀ ਅਦਾਰੇ ਨੂੰ ਕੀ ਦੇਣ ਹੈ¢ ਸਪੱਸ਼ਟ ਹੈ ਕਿ ਉਨ੍ਹਾਂ ਦਾ ਵੀ ਕੋਈ ਯੋਗਦਾਨ ਕਿਸੇ ਵੀ ਸਮੱਸਿਆ ਨੂੰ ਸੁਲਝਾਉਣ ਲਈ ਸਿਫਰ ਦੇ ਬਰਾਬਰ ਹੈ¢ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤੀ ਦੁਰਪ੍ਰਬੰਧ ਕਾਰਨ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਦੀਆਂ ਆ ਰਹੀਆਂ ਖਬਰਾਂ ਵੀ ਅੱਤ ਨਿੰਦਣਯੋਗ ਵਰਤਾਰਾ ਹੈ¢ ਪੀ ਆਰ ਟੀ ਸੀ ਪਟਿਆਲਾ ਦਾ ਪੁਰਾਣਾ ਬੱਸ ਸਟੈਂਡ ਵੇਚਣ ਦੀ ਮੰਗਲਵਾਰ ਛਪੀ ਖਬਰ ਬੇਹੱਦ ਨਿੰਦਣਯੋਗ ਹੈ¢ ਪੀ ਆਰ ਟੀ ਸੀ ਦੇ ਅਣਖੀਲੇ ਕਰਮਚਾਰੀ ਅਤੇ ਸੇਵਾ-ਮੁਕਤ ਪੈਨਸ਼ਨਰ ਅਜਿਹੀ ਕੋਸ਼ਿਸ਼ ਹਰਗਿਜ਼ ਸਫਲ ਨਹੀਂ ਹੋਣ ਦੇਣਗੇ¢
ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਅੱਜ ਦੇ ਜ਼ਬਰਦਸਤ ਰੋਸ ਅਤੇ ਵਰਕਰਾਂ ਦੀਆਂ ਮਾਲੀ ਮੁਸ਼ਕਲਾਂ ਨੂੰ ਸਾਹਮਣੇ ਰੱਖਦੇ ਹੋਏ ਬਿਨਾਂ ਦੇਰੀ ਕੋਈ ਹੱਲ ਨਾ ਕੀਤਾ ਤਾਂ 18 ਅਕਤੂਬਰ ਨੂੰ ਪਟਿਆਲਾ ਵਿਖੇ ਦੂਖ ਨਿਵਾਰਨ ਗੁਰਦੁਆਰਾ ਦੇ ਨੇੜੇ ਰਜਬਾਹਾ ਰੋਡ ‘ਤੇ ਸਥਿਤ ਚੇਅਰਮੈਨ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਕੇ ਮੰਗ ਕੀਤੀ ਜਾਵੇਗੀ ਕਿ ਵਰਕਰਾਂ ਦੀ ਤਨਖਾਹ ਅਤੇ ਪੈਨਸ਼ਨ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਅਤੇ ਸੰਘਰਸ਼ ਦੀ ਨਿਰੰਤਰਤਾ ਵਿੱਚ ਹੋਰ ਮੰਗਾਂ, ਜਿਵੇਂ ਕਿ ਹਾਈ ਕੋਰਟ ਦੇ 3 ਸਤੰਬਰ ਨੂੰ ਦਿੱਤੇ ਫੈਸਲੇ ਅਨੁਸਾਰ ਕੰਟਰੈਕਟ ਵਰਕਰਾਂ ਨੂੰ ਪੱਕਾ ਕਰਨਾ, ਕੋਰਟ ਦੇ ਫੈਸਲੇ ਅਨੁਸਾਰ ਹੀ 8240 ਨੰਬਰ ਦੀ ਰਿੱਟ ਅਨੁਸਾਰ ਵਰਕਰਾਂ ਨੂੰ ਪੈਨਸ਼ਨ ਦਾ ਹੱਕਦਾਰ ਬਣਾਉਣਾ¢ ਆਪਣੀ ਮਾਲਕੀ ਵਾਲੀਆਂ 400 ਨਵੀਆਂ ਬੱਸਾਂ ਪਾਉਣੀਆਂ, ਨਵੇਂ ਸੋਧੇ ਟੀ ਏ ਰੂਲ ਲਾਗੂ ਕਰਨਾ¢
ਪੰਜਾਬ ਸਰਕਾਰ ਤੋਂ ਮੁਫਤ ਸਫਰ ਦੇ 500 ਕਰੋੜ ਰੁਪਏ ਵਸੂਲ ਕਰਨਾ ਅਤੇ ਪੇ-ਕਮਿਸ਼ਨ ਅਤੇ ਹੋਰ ਵਿੱਤੀ ਬਕਾਇਆ ਦੀ 150 ਕਰੋੜ ਰੁਪਏ ਦੀ ਅਦਾਇਗੀ ਕਰਨਾ ਆਦਿ ਮੁੱਦਿਆਂ ਨੂੰ ਲੈ ਕੇ ਭਵਿੱਖੀ ਸੰਘਰਸ਼ ਤਿੱਖੇ ਰੂਪ ਵਿੱਚ ਸ਼ੁਰੂ ਕੀਤੇ ਜਾਣਗੇ¢