ਭਾਜਪਾ ਦੀ‘ਰਾਜ ਸਭਾ ਸੀਟ ਹੜੱਪਣ ਦੀ ਸਾਜ਼ਿਸ਼ ਬੇਨਕਾਬ : ਅਮਨ ਅਰੋੜਾ

0
86

ਚੰਡੀਗੜ੍ਹ (ਗੁਰਜੀਤ ਬਿੱਲਾ,
ਕਿ੍ਸ਼ਨ ਗਰਗ)
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ‘ਤੇ ਲੋਕਤੰਤਰ ਦਾ ਘਾਣ ਅਤੇ ਅਪਰਾਧੀਆਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਗਾਏ ਹਨ¢
ਮੰਗਲਵਾਰ ਵਿਧਾਇਕ ਫÏਜਾ ਸਿੰਘ ਸਰਾਰੀ, ਰਜਨੀਸ਼ ਦਹੀਆ ਅਤੇ ਸੀਨੀਅਰ ਆਗੂ ਨੀਲ ਗਰਗ ਦੇ ਨਾਲ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਵਾਂਗ ਹੀ ਭਾਜਪਾ ਦੀ ਇੱਕ ਵਾਰ ਫੇਰ ‘ਆਪ’ ਵਿਧਾਇਕਾਂ ਦੇ ਜਾਲ੍ਹੀ ਦਸਤਖਤਾਂ ਨਾਲ ਰਾਜ ਸਭਾ ਵਿੱਚ ਆਪਣੇ ਵਿਅਕਤੀ ਨੂੰ ਭੇਜਣ ਦੀ ਕੋਸ਼ਿਸ਼ ਬੇਨਕਾਬ ਹੋਈ ਹੈ¢ ਉਨ੍ਹਾ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਦÏਰਾਨ ਜਿਵੇਂ ਅਨਿਲ ਮਸੀਹ ਨੇ ਬੇਸ਼ਰਮੀ ਨਾਲ ਵੋਟਾਂ ਰੱਦ ਕਰਕੇ ਲੋਕਤੰਤਰ ਦਾ ਕਤਲ ਕੀਤਾ ਸੀ, ਉਸ ਤੋਂ ਵੀ ਸੰਗੀਨ ਹਾਲਾਤ ਹੁਣ ਭਾਜਪਾ ਨੇ ਰਾਜ ਸਭਾ ਸੀਟ ਲਈ ਪੈਦਾ ਕਰ ਦਿੱਤੇ ਹਨ¢
ਅਮਨ ਅਰੋੜਾ ਨੇ ਪੂਰੇ ਘਟਨਾਕ੍ਰਮ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸੰਜੀਵ ਅਰੋੜਾ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਰਾਜ ਸਭਾ ਸੀਟ ਲਈ ਨਵਨੀਤ ਚਤੁਰਵੇਦੀ ਨਾਂਅ ਦੇ ਵਿਅਕਤੀ ਨੇ ਨਾਮਜ਼ਦਗੀ ਦਾਖਲ ਕੀਤੀ¢ ਉਨ੍ਹਾ ਕਿਹਾ ਕਿ ਨਾਮਜ਼ਦਗੀ ਭਰਨਾ ਹਰ ਕਿਸੇ ਦਾ ਹੱਕ ਹੈ, ਪਰ ਫਰਜ਼ੀਵਾੜੇ ਨਾਲ ਦੇਸ਼ ਦੀ ਸਭ ਤੋਂ ਪਵਿੱਤਰ ਪੰਚਾਇਤ (ਸੰਸਦ) ਵਿੱਚ ਪਹੁੰਚਣਾ ਲੋਕਤੰਤਰ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਹੈ¢
ਉਨ੍ਹਾ ਦਸਤਾਵੇਜ਼ ਦਿਖਾਉਂਦੇ ਹੋਏ ਦੱਸਿਆ ਕਿ 6 ਅਕਤੂਬਰ ਨੂੰ ਨਵਨੀਤ ਚਤੁਰਵੇਦੀ ਨੇ ‘ਆਪ’’ ਦੇ 10 ਵਿਧਾਇਕਾਂ ਦੇ ਨਾਂਅ ਬਿਨਾਂ ਦਸਤਖਤਾਂ ਤੋਂ ਪ੍ਰਪੋਜ਼ਰ ਵਜੋਂ ਦਾਖਲ ਕੀਤੇ¢ ਫਿਰ 13 ਅਕਤੂਬਰ ਨੂੰ ਉਸ ਨੇ 10 ਹੋਰ ਨਵੇਂ ਵਿਧਾਇਕਾਂ ਦੇ ਨਾਵਾਂ ਨਾਲ ਇੱਕ ਹੋਰ ਨਾਮਜ਼ਦਗੀ ਪੱਤਰ ਦਾਖਲ ਕੀਤਾ, ਜਿਸ ਵਿੱਚ ਵਿਧਾਇਕ ਰਜਨੀਸ਼ ਦਹੀਆ ਅਤੇ ਫÏਜਾ ਸਿੰਘ ਸਰਾਰੀ ਸਮੇਤ ਕਈ ਹੋਰ ਵਿਧਾਇਕਾਂ ਦੇ ਜਾਲ੍ਹੀ ਦਸਤਖਤ ਸਨ¢
ਅਰੋੜਾ ਨੇ ਦੱਸਿਆ ਕਿ ਇਸ ਫਰਜ਼ੀਵਾੜੇ ਦਾ ਪਤਾ ਲੱਗਣ ‘ਤੇ ਰੋਪੜ ਤੋਂ ‘ਆਪ’ ਵਿਧਾਇਕ ਦਿਨੇਸ਼ ਕੁਮਾਰ ਚੱਢਾ, ਜਿਨ੍ਹਾ ਦੇ ਦਸਤਖਤ ਵੀ ਜਾਲ੍ਹੀ ਕੀਤੇ ਗਏ ਸਨ, ਨੇ ਰੋਪੜ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਸੋਮਵਾਰ ਦੇਰ ਰਾਤ ਦੋਸ਼ੀ ‘ਤੇ ਜਾਲ੍ਹਸਾਜ਼ੀ ਦਾ ਪਰਚਾ ਦਰਜ ਹੋਇਆ¢ ਰੂਪਨਗਰ ਦੀ ਅਦਾਲਤ ਨੇ ਨਵਨੀਤ ਚਤੁਰਵੇਦੀ ਦੇ ਗਿ੍ਫਤਾਰੀ ਵਾਰੰਟ ਵੀ ਜਾਰੀ ਕਰ ਦਿੱਤੇ, ਪਰ ਜਦੋਂ ਰੋਪੜ ਪੁਲਸ ਗਿ੍ਫਤਾਰੀ ਵਾਰੰਟ ਲੈ ਕੇ ਦੋਸ਼ੀ ਨੂੰ ਫੜਨ ਲਈ ਚੰਡੀਗੜ੍ਹ ਆਈ ਤਾਂ ਚੰਡੀਗੜ੍ਹ ਪੁਲਸ, ਜੋ ਕਿ ਕੇਂਦਰ ਸਰਕਾਰ ਦੇ ਅਧੀਨ ਹੈ, ਉਸ ਠੱਗ ਨੂੰ ਬਚਾਉਣ ਲਈ ਪੰਜਾਬ ਪੁਲਸ ਨਾਲ ਉਲਝ ਪਈ ਅਤੇ ਸਰਕਾਰੀ ਗੱਡੀ ਵਿੱਚ ਲੈ ਗਈ¢
ਉਹਨਾ ਕਿਹਾ ਕਿ ਦੋਸ਼ੀ ‘ਤੇ ਕਾਰਵਾਈ ਕਰਨ ਦੀ ਬਜਾਏ ਚੰਡੀਗੜ੍ਹ ਪੁਲਸ ਉਸ ਨੂੰ ਡੀ ਜੀ ਪੀ ਚੰਡੀਗੜ੍ਹ ਦੇ ਨਾਂਅ ‘ਤੇ ਰਜਿਸਟਰਡ ਸਰਕਾਰੀ ਗੱਡੀ ਵਿੱਚ ਵੀ ਆਈ ਪੀ ਟ੍ਰੀਟਮੈਂਟ ਦੇ ਰਹੀ ਹੈ¢ਅਮਨ ਅਰੋੜਾ ਨੇ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਇਸ ਪੂਰੇ ਫਰਜ਼ੀਵਾੜੇ ਪਿੱਛੇ ਭਾਜਪਾ, ਕੇਂਦਰੀ ਗ੍ਰਹਿ ਮੰਤਰਾਲਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਹੱਥ ਹੈ¢ ਉਨ੍ਹਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਾਰ-ਵਾਰ ਇਸ ਤਰ੍ਹਾਂ ਦੀ ਹਰਕਤਾਂ ਤੋਂ ਬਾਜ ਆਵੇ ਅਤੇ ਦੇਸ਼ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਜਿਉਂਦਾ ਰਹਿਣ ਦੇਵੇ | ਉਨ੍ਹਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੁਰੰਤ ਦੋਸ਼ੀ ਨੂੰ ਰੋਪੜ ਪੁਲਸ ਹਵਾਲੇ ਕਰਨ ਦੀ ਮੰਗ ਕੀਤੀ, ਤਾਂ ਜੋ ਕਾਨੂੰਨ ਅਨੁਸਾਰ ਕਾਰਵਾਈ ਹੋ ਸਕੇ¢