ਚੰਡੀਗੜ੍ਹ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਦਾ ਇੱਕ ਵਫਦ ਹਰਿਆਣਾ ਪੁਲਸ ਦੇ ਸੀਨੀਅਰ ਅਧਿਕਾਰੀ ਮਰਹੂਮ ਵਾਈ ਪੂਰਨ ਕੁਮਾਰ ਦੇ ਪਰਵਾਰ ਨੂੰ ਸੈਕਟਰ 24 ਸਥਿਤ ਉਹਨਾ ਦੇ ਨਿਵਾਸ ਸਥਾਨ ‘ਤੇ ਮਿਲਿਆ¢ ਵਫਦ ਨੇ ਵਾਈ. ਪੂਰਨ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੁਖੀ ਪਰਵਾਰ ਨਾਲ ਆਪਣੀਆਂ ਸੰਵੇਦਨਾਵਾਂ ਦਾ ਇਜ਼ਹਾਰ ਕੀਤਾ¢ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਇਹ ਮਾਮਲਾ ਆਈ ਪੀ ਐੱਸ ਅਧਿਕਾਰੀ ਦੀ ਖੁਦਕੁਸ਼ੀ ਦਾ ਨਹੀਂ, ਸਗੋਂ ਸੰਸਥਾਗਤ ਕਤਲ ਹੈ, ਜਿਸ ਲਈ ਸੰਸਥਾਵਾਂ ਅਤੇ ਸਮਾਜ ਵਿੱਚ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਜਾਤੀਵਾਦ ਭੇਦਭਾਵ ਜ਼ਿੰਮੇਵਾਰ ਹੈ¢ ਆਗੂਆਂ ਨੇ ਇਸ ਦੁਖਦਾਈ ਘਟਨਾ ਦੀ ਹਾਈ ਕੋਰਟ ਦੇ ਮÏਜੂਦਾ ਜੱਜ ਦੀ ਦੇਖਰੇਖ ਹੇਠ ਪੜਤਾਲ ਕਰਨ, ਖੁਦਕੁਸ਼ੀ ਨੋਟ ਵਿੱਚ ਦੱਸੇ ਗਏ ਸਾਰੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਾਲ-ਨਾਲ ਪੀੜਤ ਪਰਵਾਰ ਦੀ ਸੁਰੱਖਿਆ, ਸਹਾਇਤਾ ਅਤੇ ਨਿਆਂ ਦੀ ਮੰਗ ਕੀਤੀ¢ ਕਮਿਊਨਿਸਟ ਆਗੂਆਂ ਨੇ ਦੁਖੀ ਪਰਵਾਰ ਦੇ ਦੁੱਖ ‘ਚ ਸ਼ਾਮਿਲ ਹੁੰਦਿਆਂ ਨਿਆਂ ਮਿਲਣ ਤੱਕ ਕੀਤੇ ਜਾਣ ਵਾਲੇ ਸੰਘਰਸ਼ ਵਿੱਚ ਅੰਗ-ਸੰਗ ਰਹਿਣ ਦਾ ਭਰੋਸਾ ਦਿੱਤਾ¢
ਸੀ ਪੀ ਆਈ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਜਾਤੀਵਾਦ ਅਤੇ ਮਨੂੰਵਾਦ ਸ਼ਕਤੀਆਂ ਵਧੇਰੇ ਹਮਲਾਵਰ ਹੋ ਗਈਆਂ ਹਨ¢ ਇਹਨਾਂ ਪ੍ਰਸਥਿਤੀਆਂ ਵਿੱਚ ਦਲਿਤਾਂ, ਪਛੜੇ ਹੋਇਆਂ, ਘੱਟ ਗਿਣਤੀਆਂ ਤੇ ਅÏਰਤਾਂ ਉਪਰ ਹੋ ਰਹੇ ਅੱਤਿਆਚਾਰਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ¢ ਅਨੁਸੂਚਿਤ ਜਾਤੀ ਨਾਲ ਸੰਬੰਧਤ ਉੱਚ ਅਧਿਕਾਰੀਆਂ ਨਾਲ ਵਿਤਕਰਾ ਤੇ ਦੁਰਵਿਹਾਰ ਤੇਜ਼ ਹੋ ਗਿਆ ਹੈ¢ ਇਸੇ ਸਿਲਸਿਲੇ ਤਹਿਤ ਬੀਤੇ ਦਿਨੀਂ ਸੁਪਰੀਮ ਕੋਰਟ ਦੇ ਮੁੱਖ ਜੱਜ ਉਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਹੋਈ ਸੀ¢ਕਮਿਊਨਿਸਟ ਵਫਦ ਵਿੱਚ ਸੀ ਪੀ ਆਈ ਦੀ ਹਰਿਆਣਾ ਇਕਾਈ ਦੇ ਸੂਬਾ ਸਕੱਤਰ ਦਰਿਆਓ ਸਿੰਘ, ਸਹਾਇਕ ਸਕੱਤਰ ਹਰਭਜਨ ਸਿੰਘ ਸੰਧੂ, ਕਾਰਜਕਾਰਨੀ ਦੇ ਮੈਂਬਰ ਅਸ਼ਵਨੀ ਕੁਮਾਰ ਬਖਸ਼ੀ, ਹਰਿਆਣਾ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਅਰੁਣ ਕੁਮਾਰ ਸ਼ਕਰਵਾਲ, ਹਰਿਆਣਾ ਏਟਕ ਦੇ ਜਨਰਲ ਸਕੱਤਰ ਅਨਿਲ ਪਵਾਰ, ਸੀ ਪੀ ਆਈ ਹਰਿਆਣਾ ਕੌਂਸਲ ਦੇ ਮੈਂਬਰ ਐੱਮ ਸੀ ਬਾਸੀਆ, ਸੱਤਪਾਲ ਸਰੋਆ, ਹਰਬੰਸ ਸਿੰਘ, ਭਗਤ ਰਾਮ, ਸਤਪਾਲ ਸਿੰਘ, ਮਨੋਜ ਕੁਮਾਰ, ਧੀਰੇਂਦਰ ਗੁਪਤਾ, ਐਡਵੋਕੇਟ ਪ੍ਰੇਮਾ ਨੰਦ ਅਤੇ ਰਾਜ ਕੁਮਾਰ ਆਦਿ ਸ਼ਾਮਲ ਸਨ¢





