ਪੀ ਯੂ ਪ੍ਰਸ਼ਾਸਨ ਨੇ ਦਿੱਲੀ ਦੇ ‘ਆਕਾਵਾਂ’ ਦੇ ਦਬਾਅ ਹੇਠ ਰੱਦ ਕੀਤਾ ਗੁਰੂ ਸਾਹਿਬ ਬਾਰੇ ਸੈਮੀਨਾਰ : ਕੰਗ

0
103

ਚੰਡੀਗੜ੍ਹ (ਗੁਰਜੀਤ ਬਿੱਲਾ, ਕ੍ਰਿਸ਼ਨ ਗਰਗ)
ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਜਨਰਲ ਸਕੱਤਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਸੈਮੀਨਾਰ ਕਰਵਾਉਣ ਦੀ ਇਜਾਜ਼ਤ ਰੱਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ¢ ਉਨ੍ਹਾ ਇਸ ਫੈਸਲੇ ਨੂੰ ‘ਬੇਹੱਦ ਮੰਦਭਾਗਾ’ ਅਤੇ ‘ਦੁੱਖਦਾਈ’ ਕਰਾਰ ਦਿੰਦਿਆਂ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੂੰ ਤੁਰੰਤ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਇਜਾਜ਼ਤ ਬਹਾਲ ਕਰਨ ਦੀ ਮੰਗ ਕੀਤੀ ਹੈ¢
ਕੰਗ ਨੇ ਦੋਸ਼ ਲਾਇਆ ਕਿ ਪੀ ਯੂ ਪ੍ਰਸ਼ਾਸਨ ਨੇ ਇਹ ਫੈਸਲਾ ਦਿੱਲੀ ਵਿੱਚ ਬੈਠੇ ਆਪਣੇ ਆਕਾਵਾਂ ਦੇ ਦਬਾਅ ਹੇਠ ਲਿਆ ਹੈ¢ ਉਨ੍ਹਾ ਕਿਹਾ ਕਿ ਮੈਨੂੰ ਪਤਾ ਹੈ ਕਿ ਵਾਈਸ ਚਾਂਸਲਰ ਸਾਹਿਬ ‘ਤੇ ਦਿੱਲੀ ਤੋਂ ਦਬਾਅ ਹੈ¢ ਕੇਂਦਰ ਦੀ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਇਤਿਹਾਸ ਅਤੇ ਪ੍ਰੇਰਣਾਦਾਇਕ ਵਿਰਸਾ ਨÏਜਵਾਨ ਪੀੜ੍ਹੀ ਤੱਕ ਪਹੁੰਚੇ¢
ਉਹਨਾ ਦੱਸਿਆ ਕਿ ਉਨ੍ਹਾ ਨੂੰ ਵਿਦਿਆਰਥੀਆਂ ਤੋਂ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਨੇ ਇਹ ਇਜਾਜ਼ਤ 27 ਅਕਤੂਬਰ ਨੂੰ ਹੋਣ ਵਾਲੇ ਸੈਮੀਨਾਰ ਵਿੱਚ ਉੱਘੇ ਸਿੱਖ ਵਿਦਵਾਨ ਅਤੇ ਚਿੰਤਕ ਅਜਮੇਰ ਸਿੰਘ ਦੀ ਸ਼ਮੂਲੀਅਤ ਕਾਰਨ ਰੱਦ ਕੀਤੀ ਹੈ, ਜਿਨ੍ਹਾ ਨੂੰ ਵਿਵਾਦਗ੍ਰਸਤ ਕਿਹਾ ਜਾ ਰਿਹਾ ਹੈ¢ ਕੰਗ ਨੇ ਇਸ ਤਰਕ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਅਜਮੇਰ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਜਨਤਕ ਜੀਵਨ ਵਿੱਚ ਹਨ, ਉਨ੍ਹਾ ‘ਤੇ ਕੋਈ ਕੇਸ ਨਹੀਂ ਅਤੇ ਉਹ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਬੋਲਦੇ ਰਹੇ ਹਨ¢ ਉਨ੍ਹਾ ਨੂੰ ਰੋਕਣਾ ਸਿੱਧੇ ਤÏਰ ‘ਤੇ ਅਕਾਦਮਿਕ ਆਜ਼ਾਦੀ ‘ਤੇ ਹਮਲਾ ਹੈ¢ਕੰਗ ਨੇ ਦੱਸਿਆ ਕਿ ਉਨ੍ਹਾ ਇਸ ਸੰਬੰਧੀ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਕਿ ਉਹ ਬਿਨਾਂ ਕਿਸੇ ਸਿਆਸੀ ਦਬਾਅ ਦੇ ਤੁਰੰਤ ਵਿਦਿਆਰਥੀਆਂ ਨੂੰ ‘ਹਿੰਦ ਦੀ ਚਾਦਰ’ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਤ ਇਹ ਸੈਮੀਨਾਰ ਕਰਵਾਉਣ ਦੀ ਇਜਾਜ਼ਤ ਦੇਣ¢ ਉਨ੍ਹਾ ਕਿਹਾ ਕਿ ਸਾਰੀ ਦੁਨੀਆ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਮੰਨਦੀ ਹੈ, ਯੂਨੀਵਰਸਿਟੀ ਨੂੰ ਇਹ ਛੋਟੀ ਸੋਚ ਛੱਡ ਕੇ ਤੁਰੰਤ ਇਜਾਜ਼ਤ ਬਹਾਲ ਕਰਨੀ ਚਾਹੀਦੀ ਹੈ¢