ਕੁਲਬੀਰ ਸੰਘੇੜਾ ਲਹਿਰਾਉਣਗੇ ਗ਼ਦਰੀ ਝੰਡਾ, ਇੰਗਲੈਂਡ ਦੇ ਸਾਥੀਆਂ ਵੱਲੋਂ ਲੰਗਰ ਦੀ ਸੇਵਾ
ਜਲੰਧਰ (ਕੇਸਰ)
30 ਅਕਤੂਬਰ ਤੋਂ ਇਕ ਨਵੰਬਰ ਤੱਕ ਸਾਰਾ ਦਿਨ ਤੇ ਸਾਰੀ ਰਾਤ ਚੱਲਣ ਵਾਲਾ ‘ਮੇਲਾ ਗ਼ਦਰੀ ਬਾਬਿਆਂ ਦਾ’ 34 ਵਰ੍ਹੇ ਦਾ ਸਫਰ ਸਰ ਕਰਦਾ ਹੋਇਆ ਇਸ ਵਾਰ ਗ਼ਦਰ ਲਹਿਰ ਦੀ ਵਿਰਾਸਤ ਅਤੇ ਸਾਡੇ ਸਮਿਆਂ ਦੇ ਭਖਦੇ ਮੁੱਦਿਆਂ ਨੂੰ ਕਲਾਵੇ ਵਿੱਚ ਲਵੇਗਾ¢ਗਦਰੀ ਗੁਲਾਬ ਕÏਰ ਦੇ ਵਿਛੋੜੇ ਦੀ ਸ਼ਤਾਬਦੀ (1925-2025) ਨੂੰ ਸਮਰਪਤ ਇਸ ਮੇਲੇ ਦੇ ਸਿਖ਼ਰਲੇ ਦਿਨ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਮੈਂਬਰ ਕੁਲਬੀਰ ਸਿੰਘ ਸੰਘੇੜਾ ਕਰਨਗੇ ਅਤੇ ਉਹ ਮੇਲੇ ‘ਚ ਆਪਣੇ ਵੱਲੋਂ ਗ਼ਦਰੀ ਪਰਚਮ ਬੁਲੰਦ ਰੱਖਣ ਦਾ ਸੁਨੇਹਾ ਦੇਣਗੇ | ਇਸ ਮÏਕੇ ਪ੍ਰਧਾਨ ਅਜਮੇਰ ਸਿੰਘ ਅਤੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਮੇਲੇ ਨੂੰ ਸੰਬੋਧਨ ਕਰਨਗੇ¢
ਇਸ ਉਪਰੰਤ ਅਮੋਲਕ ਸਿੰਘ ਦਾ ਲਿਖਿਆ ਸੰਗੀਤ ਨਾਟ ਅਪੇਰਾ ਸਤਪਾਲ ਬੰਗਾ ਪਟਿਆਲਾ ਦੀ ਨਿਰਦੇਸ਼ਨਾ ‘ਚ ‘ਗ਼ਦਰੀ ਗੁਲਾਬ ਖਿੜਦੇ ਰਹਿਣਗੇ’ ਝੰਡੇ ਦਾ ਗੀਤ ਪੇਸ਼ ਕੀਤਾ ਜਾਏਗਾ¢30 ਅਕਤੂਬਰ 2 ਵਜੇ ਚਿੱਤਰਕਲਾ ਅਤੇ ਫੋਟੋ ਕਲਾ ਦਾ ਉਦਘਾਟਨ ਅਤੇ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਏਗਾ¢ਸ਼ਾਮ 3 ਵਜੇ ਪ੍ਰਦੇਸ਼ ਤੋਂ ਆਏ ਹੋਏ ਸਾਥੀਆਂ ਨੂੰ ਜੀ ਆਇਆਂ ਕਿਹਾ ਜਾਏਗਾ ਅਤੇ ਉਹਨਾਂ ਦਾ ਸਨਮਾਨ ਜਾਏਗਾ¢ਇਸ ਉਪਰੰਤ ਪੁਸਤਕ ਸੱਭਿਆਚਾਰ ਦੀ ਸ਼ਾਮ: ਪਾਬੰਦੀਸ਼ੁਦਾ ਪੁਸਤਕਾਂ ਦੇ ਨਾਂਅ ਹੋਏਗੀ¢ਇਸ ਮÏਕੇ ਪ੍ਰੀਤੀ ਸ਼ੈਲੀ, ਵਰਿੰਦਰ ਦੀਵਾਨਾ, ਜਨ ਚੇਤਨਾ ਦਾ ਪ੍ਰਤੀਨਿਧ ਅਤੇ ਮੱਖਣ ਮਾਨ ਵਿਚਾਰ-ਚਰਚਾ ਨੂੰ ਸੰਬੋਧਨ ਕਰਨਗੇ¢
31 ਅਕਤੂਬਰ ਕੁਇਜ਼, ਗਾਇਨ, ਭਾਸ਼ਣ ਅਤੇ ਚਿੱਤਰ ਕਲਾ ਮੁਕਾਬਲੇ ਹੋਣਗੇ¢ਦੁਪਹਿਰ ਵੇਲੇ ਤਰਕਸ਼ੀਲ ਆਗੂ ਵਿਗਿਆਨ ਦੀ ਜੋਤ ਜਗਦੀ ਰੱਖਣ ਦਾ ਸੁਨੇਹਾ ਦੇਣਗੇ¢ਇਸ ਦਿਨ ਹੀ ਦੁਪਹਿਰ ਵੇਲੇ ਹੋਏਗੀ ਵਿਚਾਰ-ਚਰਚਾ | ਇਸ ਦੇ ਮੁੱਖ ਵਕਤਾ ਹੋਣਗੇ ਪ੍ਰਭਾਤ ਪਟਨਾਇਕ ਅਤੇ ਡਾ. ਸਵਰਾਜਬੀਰ¢ ਸ਼ਾਮ 4 ਵਜੇ ਕਵੀ ਦਰਬਾਰ ਹੋਏਗਾ, ਜਿਸ ਦੀ ਪ੍ਰਧਾਨਗੀ ਡਾਕਟਰ ਪਾਲ ਕÏਰ ਕਰਨਗੇ ਤੇ ਕਵੀ ਦਰਬਾਰ ਉਪਰੰਤ ਫਿਲਮ ਸ਼ੋਅ ਹੋਏਗਾ ਠੀਕ 6 ਵਜੇ¢ ਇਸ ਵਿਚ ‘ਦਾ ਪ੍ਰੈਜੈਂਟ’ ਅਤੇ ‘ਲੋਹਾ ਗਰਮ ਹੈ’ ਦੋ ਫਿਲਮਾਂ ਕ੍ਰਮਵਾਰ ਫਲਸਤੀਨ ਅਤੇ ਆਦਿਵਾਸੀ ਖੇਤਰ ਬਾਰੇ ਵਿਖਾਈਆਂ ਜਾਣਗੀਆਂ¢ਪਹਿਲੀ ਨਵੰਬਰ ਪੰਜਾਬ ਭਰ ਦੇ ਸਮੂਹ ਦੇਸ਼ ਭਗਤਾਂ ਦੇ ਪਿੰਡਾਂ ਦੀਆਂ ਕਮੇਟੀਆਂ ਦੇ ਪ੍ਰਤੀਨਿਧ ਦੇਸ਼ ਭਗਤ ਯਾਦਗਾਰ ਕਮੇਟੀ ਦੇ ਨਾਲ ਖੜ੍ਹੇ ਹੋ ਕੇ ਇਸ ਮੇਲੇ ਦਾ ਸੋਵੀਨਰ ਲੋਕ ਅਰਪਣ ਕਰਨਗੇ¢ਪਹਿਲੀ ਨਵੰਬਰ ਸਾਰਾ ਦਿਨ ਗੀਤ-ਸੰਗੀਤ ਤੇ ਹੋਰ ਕਲਾ ਵੰਨਗੀਆਂ ਤੋਂ ਇਲਾਵਾ ਦੁਪਹਿਰ ਵੇਲੇ ‘ਧਰਤ ਵੰਗਾਰੇ ਤਖ਼ਤ ਨੂੰ ‘ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਦਾ ਨਾਟਕ ਹਰਕੇਸ਼ ਚÏਧਰੀ ਦੀ ਨਿਰਦੇਸ਼ਨਾ ‘ਚ ਹੋਏਗਾ¢ਪਹਿਲੀ ਨਵੰਬਰ ਦੁਪਹਿਰ ਵੇਲੇ ਯੂਸਫ਼ ਮੁਹੰਮਦ ਤਾਰੀਗਾਮੀ ਅਤੇ ਡਾ. ਨਵਸ਼ਰਨ ਮੁੱਖ ਵਕਤਾ ਹੋਣਗੇ¢ਸ਼ਾਮ ਠੀਕ 6:30 ਵਜੇ ਕਮੇਟੀ ਦੇ ਪ੍ਰਧਾਨ ਵੱਲੋਂ ਸੰਬੋਧਨੀ ਸ਼ਬਦ ਉਪਰੰਤ ਠੀਕ 7 ਵਜੇ ਪਹਿਲਾ ਨਾਟਕ ਹੋਏਗਾ ‘ਤੂੰ ਚਰਖਾ ਘੂਕਦਾ ਰੱਖ ਜਿੰਦੇ’ ਇਹ ਨਾਟਕ ਲੋਕ ਕਲਾ ਮੰਚ ਮਾਨਸਾ ਪ੍ਰੋ. ਅਜਮੇਰ ਸਿੰਘ ਅÏਲਖ ਦੀ ਸਰਪਰਸਤੀ ਵਾਲੀ ਨਾਟਕ ਮੰਡਲੀ ਵੱਲੋਂ ਉਹਨਾ ਦੀ ਧੀ ਅਜਮੀਤ ਦੀ ਨਿਰਦੇਸ਼ਨਾ ‘ਚ ਖੇਡਿਆ ਜਾਏਗਾ | ਇਸ ਉਪਰੰਤ ਸਾਰੀ ਰਾਤ ਹੋਏਗੀ ਨਾਟਕਾਂ ਅਤੇ ਗੀਤਾਂ ਭਰੀ¢ਡਾ. ਹਰਜੀਤ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ‘ਸਾਂਦਲ ਬਾਰ’ ਨਾਟਕ ਹੋਏਗਾ¢ਇਸ ਉਪਰੰਤ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਫਾਸ਼ੀਵਾਦ ਬਾਰੇ ਨਾਟਕ ਖੇਡਣਗੇ¢ਡਾ. ਸਾਹਿਬ ਸਿੰਘ ਨਾਟਕ ਖੇਡਣਗੇ ‘ਤੂੰ ਅਗਲਾ ਵਰਕਾ ਫੋਲ’¢ਇਕੱਤਰ ਦੀ ਨਿਰਦੇਸ਼ਨਾ ‘ਚ ਗੁਰਸ਼ਰਨ ਭਾਅ ਜੀ ਦਾ ਲਿਖਿਆ ‘ਰਾਹਤ’ ਨਾਟਕ ਹੋਏਗਾ¢ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਫ਼ਲਸਤੀਨ ਬਾਰੇ ਨਾਟਕ ਕਰਨਗੇ¢ਜ਼ਿਕਰਯੋਗ ਹੈ ਕਿ ਇਸ ਵਾਰ ਮੇਲੇ ਵਿੱਚ ਲੰਗਰ ਦਾ ਸਾਰਾ ਪ੍ਰਬੰਧ ਆਈ ਡਬਲਿਊ ਏ ਅਤੇ ਸ਼ਹੀਦ ਊਧਮ ਸਿੰਘ ਵੈੱਲਫ਼ੇਅਰ ਟਰੱਸਟ ਬਰਮਿੰਘਮ ਦੇ ਸਾਥੀ ਕਰਨਗੇ¢
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ ਅਤੇ ਮੀਤ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਇਹ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ ਨੂੰ ਸਹਿਯੋਗ ਅਤੇ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ¢





