ਲੁਧਿਆਣਾ (ਰੈਕਟਰ ਕਥੂਰੀਆ)
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਅਕਾਦਮੀ ਦੇ ਸਥਾਪਨਾ ਦਿਵਸ 24 ਅਕਤੂਬਰ ਨੂੰ ਯਾਦ ਕਰਦਿਆਂ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਸ ਸ ਜੌਹਲ ਨੇ ਕੀਤੀ।ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸਮੇਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੰੁਡੀਆਂ ਦੇ ਪ੍ਰਤੀਨਿਧੀ ਵਜੋਂ ਰਸ਼ਪਾਲ ਸਿੰਘ ਅਤੇ ਰਵੀ ਸ਼ਾਮਲ ਹੋਏ।ਡਾ. ਸਰਬਜੀਤ ਸਿੰਘ ਨੇ ਸਵਾਗਤ ਕਰਦਿਆਂ ਅਕਾਦਮੀ ਵੱਲੋਂ ਕੀਤੇ ਜਾਂਦੇ ਸਮਾਗਮਾਂ ਅਤੇ ਛਾਪੀਆਂ ਗਈਆਂ ਅਤੇ ਜਾ ਰਹੀਆਂ ਪੁਸਤਕਾਂ ਬਾਰੇ ਵਿਸਥਾਰ ਵਿੱਚ ਦੱਸਿਆ।ਇਸ ਦੇ ਨਾਲ ਹੀ ‘ਇੱਕ ਪੁਸਤਕ ਇੱਕ ਸੰਵਾਦ’ ਦੀ ਲੰਮੀ ਲੜੀ ਤੇ 21 ਨਵੰਬਰ ਤੋਂ 25 ਨਵੰਬਰ ਤੱਕ ਪੰਜਾਬੀ ਭਵਨ ਵਿੱਚ ਲਗਾਏ ਜਾ ਰਹੇ ਪੁਸਤਕ ਮੇਲੇ ਦਾ ਜ਼ਿਕਰ ਕੀਤਾ।ਅਕਾਦਮੀ ਦੇ ਜਨਰਲ ਸਕੱਤਰ ਡਾ. ਪੰਧੇਰ ਨੇ ਸਮੁੱਚੀਆਂ ਸ਼ਖਸੀਅਤਾਂ ਬਾਰੇ ਅਤੇ ਇਸ ਬਾਮੌਕਾ ਸਮਾਗਮ ਬਾਰੇ ਟਿਪਣੀਆਂ ਕੀਤੀਆਂ।ਉਨ੍ਹਾ ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਰਇਕਬਾਲ, ਪ੍ਰੋ. ਰਵਿੰਦਰ ਭੱਠਲ ਅਤੇ ਡਾ. ਹਰੀ ਸਿੰਘ ਜਾਚਕ ਦਾ ਸਮਾਗਮ ਦੀ ਤਿਆਰੀ ਵਿੱਚ ਸਹਿਯੋਗ ਦੇਣ ਲਈ ਵਿਸ਼ੇਸ਼ ਜ਼ਿਕਰ ਕੀਤਾ।
ਸਨਮਾਨਤ ਸ਼ਖਸੀਅਤਾਂ ਬਾਰੇ ਵਿਦਵਾਨਾਂ ਨੇ ਪੇਪਰ ਪੇਸ਼ ਕੀਤੇ, ਜਿਨ੍ਹਾਂ ਵਿੱਚ ਡਾ. ਗੁਰਮੇਲ ਸਿੰਘ ਨੇ ‘ਡਾ. ਸਾਧੂ ਸਿੰਘ ਦਾ ਆਲੋਚਨਾ ਦਿ੍ਰਸ਼ਟੀ’ ਪੇਪਰ ਪੜ੍ਹਿਆ। ਡਾ. ਹਰਵਿੰਦਰ ਸਿੰਘ ਸਿਰਸਾ ਨੇ ਡਾ. ਸਾਧੂ ਸਿੰਘ ਦਾ ਸ਼ੋਭਾ ਪੱਤਰ ਪੜ੍ਹਿਆ। ਡਾ. ਸਾਧੂ ਸਿੰਘ ਨੂੰ ਡਾ. ਰਵਿੰਦਰ ਸਿੰਘ ਰਵੀ ਪੁਰਸਕਾਰ ਭੇਟ ਕੀਤਾ ਗਿਆ।ਡਾ. ਅਨੂਪ ਸਿੰਘ ਦਾ ਲਿਖਿਆ ਪੇਪਰ ਵਰਗਿਸ ਸਲਾਮਤ ‘ਕਰਮਯੋਗੀ ਫ਼ੋਟੋ ਕਲਾਕਾਰ ਅਤੇ ਦਰਵੇਸ਼ ਸ਼ਾਇਰ: ਬਾਬਾ ਬਾਜਵਾ’ ਪੜ੍ਹਿਆ।ਹਰੀ ਸਿੰਘ ਜਾਚਕ ਨੇ ਹਰਭਜਨ ਸਿੰਘ ਬਾਜਵਾ ਦਾ ਸ਼ੋਭਾ ਪੱਤਰ ਪੜ੍ਹਿਆ। ਹਰਭਜਨ ਸਿੰਘ ਬਾਜਵਾ ਨੂੰ ਮੱਲ ਸਿੰਘ ਰਾਮਪੁਰੀ ਪੁਰਸਕਾਰ ਭੇਟ ਕੀਤਾ ਗਿਆ।ਭਗਵੰਤ ਰਸੂਲਪੁਰੀ ਨੇ ‘ਬੇ-ਲਿਹਾਜ਼, ਸਿਰੜ ਤੇ ਪ੍ਰਤੀਬੱਧਤਾ ਦਾ ਨਾਂਅ : ਜਤਿੰਦਰ ਪਨੂੰ’ ਪੇਪਰ ਪੜ੍ਹਿਆ। ਡਾ. ਗੁਰਚਰਨ ਕੌਰ ਕੋਚਰ ਨੇ ਜਤਿੰਦਰ ਪਨੂੰ ਦਾ ਸ਼ੋਭਾ ਪੇਪਰ ਪੜ੍ਹਿਆ। ਜਤਿੰਦਰ ਪਨੂੰ ਨੂੰ ਜਗਜੀਤ ਸਿੰਘ ਆਨੰਦ ਪੁਰਸਕਾਰ ਭੇਟ ਕੀਤਾ ਗਿਆ।ਡਾ. ਹੀਰਾ ਸਿੰਘ ਨੇ ‘ਡਾ. ਧਰਮ ਸਿੰਘ- ਇਕ ਸਿਰੜੀ ਖੋਜੀ’ ਪੇਪਰ ਪੜ੍ਹਿਆ।ਸੁਰਿੰਦਰ ਕੈਲੇ ਨੇ ਡਾ. ਧਰਮ ਸਿੰਘ ਦਾ ਸ਼ੋਭਾ ਪੱਤਰ ਪੜ੍ਹਿਆ। ਡਾ. ਧਰਮ ਸਿੰਘ ਨੂੰ ਕਰਤਾਰ ਸਿੰਘ ਸ਼ਮਸ਼ੇਰ ਪੁਰਸਕਾਰ ਭੇਟ ਕੀਤਾ ਗਿਆ।ਡਾ. ਸੁਰਜੀਤ ਨੇ ‘ਚਿੱਤਰਕਾਰ ਸਿਧਾਰਥ-ਜੀਵਨ ਯਾਤਰਾ ਅਤੇ ਕਲਾ ਸੰਚਾਰ’ ਪੇਪਰ ਪੜ੍ਹਿਆ।ਕਰਮਜੀਤ ਗਰੇਵਾਲ ਨੇ ਸਿਧਾਰਥ ਦਾ ਸ਼ੋਭਾ ਪੱਤਰ ਪੜ੍ਹਿਆ। ਸਿਧਾਰਥ ਨੂੰ ਅੰਮਿ੍ਰਤਾ ਇਮਰੋਜ਼ ਪੁਰਸਕਾਰ ਭੇਟ ਕੀਤਾ ਗਿਆ।ਡਾ. ਸੋਮਪਾਲ ਹੀਰਾ ਨੇ ‘ਆਪਣੀਆਂ ਪਰੰਪਰਾਵਾਂ ਸਿਰਜਣ ਵਾਲਾ ਨਾਟਕਕਾਰ’ ਪੇਪਰ ਪੜ੍ਹਿਆ।ਡਾ. ਗੁਰਇਕਬਾਲ ਸਿੰਘ ਨੇ ਡਾ. ਆਤਮਜੀਤ ਦਾ ਸ਼ੋਭਾ ਪੱਤਰ ਪੜ੍ਹਿਆ। ਡਾ. ਆਤਮਜੀਤ ਨੂੰ ਗੁਰਸ਼ਰਨ ਸਿੰਘ ਪੁਰਸਕਾਰ ਭੇਟ ਕੀਤਾ ਗਿਆ।ਡਾ. ਪਰਮਜੀਤ ਸਿੰਘ ਨੇ ‘ਡਾ. ਕੰਵਲਜੀਤ ਕੌਰ ਢਿੱਲੋਂ: ਇੱਕ ਬਹੁਪੱਖੀ ਪ੍ਰਤਿਭਾ’ ਪੇਪਰ ਪੜ੍ਹਿਆ। ਮਨਦੀਪ ਕੌਰ ਭੰਮਰਾ ਨੇ ਡਾ. ਕੰਵਲਜੀਤ ਢਿੱਲੋਂ ਦਾ ਸ਼ੋਭਾ ਪੱਤਰ ਪੜ੍ਹਿਆ। ਡਾ. ਕੰਵਲਜੀਤ ਢਿੱਲੋਂ ਨੂੰ ਪ੍ਰੋ. ਨਿਰਪਜੀਤ ਕੌਰ ਗਿੱਲ ਪੁਰਸਕਾਰ ਭੇਟ ਕੀਤਾ ਗਿਆ।ਡਾ. ਗੁਰਮੁਖ ਸਿੰਘ ਨੇ ਜਸਬੀਰ ਮੰਡ ਬਾਰੇ ਪੇਪਰ ਪੜ੍ਹਿਆ।ਜਸਵੀਰ ਝੱਜ ਨੇ ਜਸਬੀਰ ਮੰਡ ਦਾ ਸ਼ੋਭਾ ਪੱਤਰ ਪੜ੍ਹਿਆ।ਜਸਬੀਰ ਮੰਡ ਨੂੰ ਅਮੋਲ ਪ੍ਰਤਾਪ ਪੁਰਸਕਾਰ ਭੇਟ ਕੀਤਾ ਗਿਆ।ਡਾ. ਅਰਵਿੰਦਰ ਕੌਰ ਕਾਕੜਾ ਦਾ ਲਿਖਿਆ ਪੇਪਰ ਹਰਵਿੰਦਰ ਸਿੰਘ ਸਿਰਸਾ ਨੇ ‘ਨਾਰੀਵਾਦੀ ਚਿੰਤਨ ਤੇ ਸ਼ਾਇਰੀ ਦੀ ਬੇਬਾਕ ਆਵਾਜ਼ : ਨੀਤੂ ਅਰੋੜਾ’ ਪੇਪਰ ਪੜ੍ਹਿਆ। ਤ੍ਰੈਲੋਚਨ ਲੋਚੀ ਨੇ ਨੀਤੂ ਅਰੋੜਾ ਦਾ ਸ਼ੋਭਾ ਪੱਤਰ ਪੜ੍ਹਿਆ।ਨੀਤੂ ਅਰੋੜਾ ਨੂੰ ਜਗਜੀਤ ਸਿੰਘ ਲਾਇਲਪੁਰੀ ਪੁਰਸਕਾਰ ਭੇਟ ਕੀਤਾ ਗਿਆ।ਪ੍ਰਭਜੋਤ ਸੋਹੀ ਨੇ ‘ਸੱਜਰੀ ਹਵਾ ਦਾ ਝੋਂਕਾ-ਮੀਤ ਅਨਮੋਲ’ ਪੇਪਰ ਪੜ੍ਹਿਆ।ਰਾਜਦੀਪ ਤੂਰ ਨੇ ਮੀਤ ਅਨਮੋਲ ਦਾ ਪੇਪਰ ਪੜ੍ਹਿਆ। ਮੀਤ ਅਨਮੋਲ ਨੂੰ ਡਾ. ਮੋਹਨਜੀਤ ਪੁਰਸਕਾਰ ਭੇਟ ਕੀਤਾ ਗਿਆ।ਡਾ. ਜਗਵਿੰਦਰ ਜੋਧਾ ਦਾ ਲਿਖਿਆ ਪੇਪਰ ‘ਨਵੀਂ ਪੰਜਾਬੀ ਗ਼ਜ਼ਲ ਦਾ ਵਿਲੱਖਣ ਅਧਿਆਇ : ਤਾਂ ਸੁਪਨੇ ਕੀ ਹੋਣਗੇ’ ਬਲਵਿੰਦਰ ਸਿੰਘ ਗਰੇਵਾਲ ਨੇ ਪੜ੍ਹਿਆ।ਵਰਗਿਸ ਸਲਾਮਤ ਨੇ ਰਮਨ ਸੰਧੂ ਦਾ ਸ਼ੋਭਾ ਪੱਤਰ ਪੜ੍ਹਿਆ।ਰਮਨ ਸੰਧੂ ਨੂੰ ਕੁਲਵੰਤ ਜਗਰਾਉ ਪੁਰਸਕਾਰ ਭੇਟ ਕੀਤਾ ਗਿਆ।ਡਾ. ਸ਼ਮਸ਼ੇਰ ਮੋਹੀ ਨੇ ਦੇਵ ਰਾਜ ਦਾਦਰ ਬਾਰੇ ‘ਲਘੂ ਮਾਨਵ ਦੀ ਦੁਖਾਂਤਕ ਸਥਿਤੀ ਅਤੇ ਉਸ ਦੀ ਮੁਕਤੀ ਦੀ ਗ਼ਜ਼ਲਕਾਰੀ : ਪੌਣ ਪਰਿੰਦੇ ਤੇ ਪਰਵਾਜ਼’ ਪੇਪਰ ਪੜ੍ਹਿਆ।ਹਰੀ ਸਿੰਘ ਜਾਚਕ ਨੇ ਦੇਵ ਰਾਜ ਦਾਦਰ ਦਾ ਸ਼ੋਭਾ ਪੱਤਰ ਪੜ੍ਹਿਆ।ਦੇਵ ਰਾਜ ਦਾਦਰ ਨੂੰ ਕੁਲਵੰਤ ਜਗਰਾਉ ਪੁਰਸਕਾਰ ਭੇਟ ਕੀਤਾ ਗਿਆ।
ਡਾ. ਸਾਧੂ ਸਿੰਘ ਨੇ ਧੰਨਵਾਦ ਕਰਦੇ ਕਿਹਾ ਕਿ ਜਿਸ ਪੰਜਾਬ ਵਿੱਚ ਬਹੁਤ ਵੱਡਾ ਦੁਖਾਂਤ ਵਾਪਰਿਆ, ਉਸ ਲਈ ਮਸ਼ਹੂਰ ਹੈ, ‘ਪੰਜਾਬ ਜਿਉਦਾ ਗੁਰਾਂ ਦੇ ਨਾਂਅ ਉੱਤੇ’, ਜਿੱਥੇ ਕਤਲੋਗਾਰਤ ਹੋਈ ਹੋਵੇ, ਇਹ ਪੰਜਾਬ ਮੇਰਾ ਕਿਵੇਂ ਹੋ ਸਕਦਾ ਹੈ।ਡਾ. ਧਰਮ ਸਿੰਘ ਨੇ ਕਿਹਾ ਕਿ ਪੰਜਾਬੀ ਵਿਦਵਾਨਾਂ ਵਿੱਚ ਉਲਾਰ ਅਤੇ ਨਿਘਾਰ ਆ ਰਿਹਾ ਹੈ।ਡਾ. ਕੰਵਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਔਰਤਾਂ ਦੇ ਸਹੀ ਸਨਮਾਨ ਲਈ ਸਾਡਾ ਸਮਾਜ ਅਜੇ ਜਾਗਰੂਕ ਨਹੀਂ ਹੋਇਆ।ਜਤਿੰਦਰ ਪਨੂੰ ਨੇ ਕਿਹਾ ਕਿ ਪੰਜਾਬੀ ਬੋਲੀ, ਪੰਜਾਬੀ ਮਿੱਟੀ ਦਾ ਕਰਜ਼ਾ ਮੋੜਨਾ ਚਾਹੀਦਾ ਹੈ।ਸਨਮਾਨਤ ਸ਼ਖਸੀਅਤਾਂ ਨੇ ਪੰਜਾਬੀ ਸਾਹਿਤ ਅਕਾਦਮੀ ਦਾ ਧੰਨਵਾਦ ਕੀਤਾ।ਡਾ. ਸਰਦਾਰਾ ਸਿੰਘ ਜੌਹਲ ਨੇ ਅਕਾਦਮੀ ਨੂੰ ਇਸ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ਰਚਨਾਤਮਿਕ ਪ੍ਰਵਿਰਤੀ ਲਈ ਡਿਗਰੀਆਂ ਦੀ ਲੋੜ ਨਹੀਂ ਹੁੰਦੀ।ਆਉਣ ਵਾਲਾ ਸਮਾਂ ਜਿਸ ਤਰ੍ਹਾਂ ਕੁੜੀਆਂ ਤਰੱਕੀ ਕਰ ਰਹੀਆਂ ਹਨ, ਔਰਤਾਂ ਦਾ ਹੋਵੇਗਾ।ਉਨ੍ਹਾ ਅਕਾਦਮੀ ਨੂੰ ਸਨਮਾਨਾਂ ਸੰਬੰਧੀ ਕੁਝ ਸੁਝਾਅ ਵੀ ਦਿੱਤੇ। ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਸਮੂਹ ਸਨਮਾਨਤ ਹਾਜ਼ਰੀਨ ਅਤੇ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ।ਸੁਰਿੰਦਰ ਚਾਹਿਲ, ਪ੍ਰੋ. ਅਮਰਜੀਤ ਪਰਾਗ, ਪ੍ਰੋ. ਜਗਦੇਵ ਸਿੰਘ, ਸਤਬੀਰ ਰਾਮਪੁਰੀ, ਗੁਰਮੇਜ ਭੱਟੀ, ਬਲਬੀਰ ਸਿੰਘ ਮਾਨ, ਅਮਰਿੰਦਰ ਸੋਹਲ, ਪ੍ਰਭਜੋਤ ਰਾਮਪੁਰ, ਸਵਰਨ ਪੱਲਾ, ਡਾ. ਸੋਮਾ ਸਬਲੋਕ, ਸੰਦੀਪ ਸਮਰਾਲਾ, ਕੇ. ਸਾਧੂ ਸਿੰਘ, ਤਰਲੋਚਨ ਝਾਂਡੇ, ਅਮਰਜੀਤ ਸ਼ੇਰਪੁਰੀ, ਜਤਿੰਦਰ ਹਾਂਸ, ਭਗਵਾਨ ਢਿੱਲੋਂ, ਇੰਦਰਜੀਤ ਪਾਲ ਕੌਰ, ਸੁਰਿੰਦਰ ਗਿੱਲ, ਬਲਵਿੰਦਰ ਸਿੰਘ ਜ਼ੀਰਖ, ਡੀ ਪੀ ਮੌੜ, ਇੰਦਰਜੀਤ ਕੌਰ ਲੋਟੇ, ਅਮਰੀਕ ਤਲਵੰਡੀ ਤੇ ਜਗਪਾਲ ਜੱਗਾ ਆਦਿ ਹਾਜ਼ਰ ਸਨ।





