ਗ਼ਦਰੀ ਬਾਬਿਆਂ ਦੇ ਮੇਲੇ ’ਚ ਦਿੱਲੀ ਤੇ ਛੱਤੀਸਗੜ੍ਹ ਤੋਂ ਵੀ ਪੁੱਜ ਰਹੀਆਂ ਨਾਟ ਸੰਗੀਤ ਮੰਡਲੀਆਂ

0
74

ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਗਦਰੀ ਬਾਬਿਆਂ ਦੇ ਮੇਲੇ ਨਾਲ ਸੰਬੰਧਤ ਸੱਦਾ ਪੱਤਰ ਅਤੇ ਦੇਸ਼ ਭਗਤਾਂ ਦੇ ਪਿੰਡਾਂ ਨੂੰ ਭੇਜੀਆਂ ਜਾ ਰਹੀਆਂ ਬੁਲਾਵੇ ਦੀਆਂ ਚਿੱਠੀਆਂ ਮੰਗਲਵਾਰ ਜਨਤਕ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਗਦਰੀ ਬਾਬਿਆਂ ਦੇ ਮੇਲੇ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇੰਗਲੈਂਡ, ਕੈਨੇਡਾ ਅਤੇ ਵੱਖ-ਵੱਖ ਮੁਲਕਾਂ ਤੋਂ ਮੇਲਾ ਪ੍ਰੇਮੀ ਪੁੱਜਣੇ ਸ਼ੁਰੂ ਹੋ ਗਏ ਹਨ। ਦੇਸ਼ ਭਗਤਾਂ ਦੇ ਪਿੰਡਾਂ ’ਚ ਬਣੀਆਂ ਪੰਜਾਬ ਭਰ ਦੀਆਂ ਕਮੇਟੀਆਂ ਨੂੰ ਬੁਲਾਵਾ ਭੇਜਿਆ ਗਿਆ ਹੈ, ਉਹ ਸੋਵੀਨਰ ਲੋਕ ਅਰਪਣ ਕਰਨ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਨਾਲ਼ ਮੰਚ ’ਤੇ ਸੁਸ਼ੋਭਿਤ ਹੋਣ ਲਈ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਮੌਕੇ ਜ਼ਰੂਰ ਹਾਲ ਵਿਚ ਪਹੁੰਚ ਜਾਣ।
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਲੋਕ ਕਲਾ ਮੰਚ ਮਾਨਸਾ, ਮੰਚ ਰੰਗਮੰਚ ਅੰਮਿ੍ਰਤਸਰ, ਪ੍ਰੋਗਰੈਸਿਵ ਆਰਟਿਸਟਸ ਨਵੀਂ ਦਿੱਲੀ, ਛਤੀਸਗੜ੍ਹ, ਅਦਾਕਾਰ ਮੰਚ ਮੁਹਾਲੀ, ਚੰਡੀਗੜ੍ਹ ਸਕੂਲ ਆਫ਼ ਡਰਾਮਾ, ਵੱਖ-ਵੱਖ ਥਾਵਾਂ ਤੇ ਵਰਕਸ਼ਾਪਾਂ ਵਿੱਚ ਨਾਟਕ ਅਤੇ ਗੀਤ-ਸੰਗੀਤ ਤਿਆਰ ਰਹੇ ਹਨ।
ਸੰਗੀਤ ਦੀਆਂ ਤਿਆਰੀਆਂ ਲਈ ਮਸਾਣੀ, ਭਦੌੜ, ਰਸੂਲਪੁਰ, ਗੜ੍ਹਦੀਵਾਲਾ, ਮਾਨਵਤਾ ਕਲਾ ਮੰਚ ਨਗਰ, ਮਾਨਸਾ, ਜਗਸੀਰ ਜੀਦਾ ਅਤੇ ਹੋਰ ਕਿੰਨੀਆਂ ਥਾਵਾਂ ਤੋਂ ਤਿਆਰੀਆਂ ਕਰਕੇ ਕਲਾਕਾਰ ਹੁੰਮਹੁਮਾ ਕੇ ਪੁੱਜਣ ਰਹੇ ਹਨ।ਬੀਤੇ ਦੋ ਦਿਨ ਤੋਂ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਇਉ ਜਾਪਦਾ ਹੈ, ਜਿਵੇਂ ਤਾਰੇ ਜ਼ਿਮੀਂ ਪੇ ਉਤਰ ਆਏ ਹੋਣ। ਪੂਰੀ ਤਰ੍ਹਾਂ ਖੁਭ ਕੇ ਝੰਡੇ ਦਾ ਗੀਤ ਤਿਆਰ ਕਰਦੇ ਪ੍ਰਾਇਮਰੀ ਸਕੂਲਾਂ ਤੱਕ ਦੇ ਵਿਦਿਆਰਥੀ ਨਿਠ ਕੇ ਆਪਣੇ ਸਕੂਲੀ ਦੀ ਪੜ੍ਹਾਈ ਲਈ ਵੀ ਸਮਾਂ ਕੱਢਦੇ ਹਨ।
ਵਰਕਸ਼ਾਪ ਵਿੱਚ ਸ਼ਾਮਲ 100 ਕਲਾਕਾਰਾਂ ਵਿਚ ਵੱਡੀ ਗਿਣਤੀ ਬੇਜ਼ਮੀਨੇ ਅਤੇ ਸਾਧਨ ਵਿਹੂਣੇ ਪਰਵਾਰਾਂ ਦੇ ਕਲਾਕਾਰਾਂ ਦੀ ਹੈ। ਜ਼ਿਕਰਯੋਗ ਹੈ ਕਿ ਪ੍ਰਭਾਤ ਪਟਨਾਇਕ, ਡਾ. ਸਵਰਾਜਬੀਰ, ਮੁਹੰਮਦ ਯੂਸਫ਼ ਤਾਰੀਗਾਮੀ, ਡਾ. ਨਵਸ਼ਰਨ ਤੋਂ ਇਲਾਵਾ ਆਪਣੇ ਤੌਰ ’ਤੇ ਵੀ ਮੁਲਕ ਦੀਆਂ ਨਾਮਵਰ ਸ਼ਖ਼ਸੀਅਤਾਂ ਮੇਲੇ ’ਚ ਸ਼ਿਰਕਤ ਕਰਨਗੀਆਂ।