ਕਮਿਊਨਿਸਟ ਪਾਰਟੀ ਦੀ ਲਹਿਰ ਉਸਾਰਨ ਲਈ ਮਜ਼ਬੂਤ ਜਥੇਬੰਦਕ ਢਾਂਚਾ ਅਤਿ ਜ਼ਰੂਰੀ : ਅਰਸ਼ੀ

0
94

ਮਾਨਸਾ (ਆਤਮਾ ਸਿੰਘ ਪਮਾਰ)
ਮਜ਼ਬੂਤ ਕਮਿਊਨਿਸਟ ਪਾਰਟੀ ਲਹਿਰ ਦੀ ਉਸਾਰੀ ਲਈ ਜ਼ਮੀਨੀ ਪੱਧਰ ’ਤੇ ਪਿੰਡ ਤੋਂ ਜ਼ਿਲ੍ਹਾ ਇਕਾਈਆਂ ਨੂੰ ਮਜ਼ਬੂਤ ਕਰਨਾ ਅਤਿ ਜ਼ਰੂਰੀ ਹੈ। ਪਾਰਟੀ ਵਿਧਾਨ ਤੇ ਸਕੂਲਿੰਗ ਦੀ ਸਿਧਾਂਤਕ ਸਮਝ ਬਣਾ ਕੇ ਅਵਾਮੀ ਜਥੇਬੰਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ ਦੀਆਂ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਬਣਾ ਕੇ ਕਾਡਰ ਨੂੰ ਪਾਰਟੀ ਨਾਲ ਜੋੜਿਆ ਜਾ ਸਕਦਾ ਹੈ। ਲੀਡਰਸ਼ਿਪ ਰਾਜਨੀਤਕ, ਆਰਥਿਕ ਅਤੇ ਸਮਾਜਕ ਸਮਝ ਨਾਲ ਹਰ ਵਰਗ ਦੇ ਬੁਨਿਆਦੀ ਮਸਲਿਆਂ ਤੇ ਸਵਾਲਾਂ ਲਈ ਸੰਘਰਸ਼ ਦੇ ਮੈਦਾਨ ’ਚ ਉਤਰੇਗੀ। ਸਬ-ਡਵੀਜ਼ਨ ਮਾਨਸਾ ਦੀ ਜਥੇਬੰਦਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਕਮਜ਼ੋਰ ਲਹਿਰ ਦੇ ਹੋਰ ਵੀ ਅਨੇਕਾਂ ਕਾਰਨ ਹੋ ਸਕਦੇ ਹਨ, ਪ੍ਰੰਤੂ ਸਿਧਾਂਤਕ ਸਮਝ ਹੀ ਵਰਤਮਾਨ ਹਾਲਤਾਂ ਤੇ ਸਥਿਤੀਆਂ ਦਾ ਸਾਹਮਣਾ ਕਰ ਸਕਦੀ ਹੈ, ਜੋ ਭਵਿੱਖ ਦੀਆਂ ਚੁਣੌਤੀਆਂ ਤੇ ਆਪਣੀ ਸਿਆਸੀ ਸਮਝ ਰਾਹੀਂ ਲੋਕਾਂ ਨੂੰ ਲਾਮਬੰਦ ਕਰਨ ਦੇ ਸਮਰੱਥ ਹੋ ਸਕਦੀ ਹੈ। ਉਹਨਾ ਨਵੀਂ ਨਵੀਂ ਚੁਣੀ ਜਾ ਰਹੀ ਟੀਮ ਨੂੰ ਇਸ ਨੂੰ ਅਮਲੀ ਰੂਪ ’ਚ ਲਾਗੂ ਕਰਨ ਦੀ ਅਪੀਲ ਕੀਤੀ।ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਨੇ ਸਵਾਗਤੀ ਭਾਸ਼ਣ ਮੌਕੇ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਸਿਆਸੀ ਸਮਝ ਹੀ ਸਰਮਾਏਦਾਰੀ ਪ੍ਰਬੰਧ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕਰ ਸਕਦੀ ਹੈ।
ਦਲਜੀਤ ਮਾਨਸ਼ਾਹੀਆ, ਕਪੂਰ ਸਿੰਘ ਕੋਟ ਲੱਲੂ, ਸੁਖਰਾਜ ਸਿੰਘ ਜੋਗਾ ਤੇ ਸਤਪਾਲ ਕੌਰ ਖੀਵਾ ਖੁਰਦ ਨੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਇਸ ਸਮੇਂ ਇੱਕ ਸ਼ੋਕ ਮਤੇ ਰਾਹੀਂ ਲਹਿਰ ਨਾਲੋਂ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਉਪਰੰਤ ਸਕੱਤਰ ਨੇ ਪਿਛਲੇ ਤਿੰਨ ਸਾਲਾਂ ਦੇ ਲੇਖੇ-ਜੋਖੇ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਤੇ ਡੈਲੀਗੇਟਾਂ ਵੱਲੋਂ ਬਹਿਸ ਕਰਨ ਉਪਰੰਤ ਇਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਕਾਨਫਰੰਸ ਦੌਰਾਨ ਸਬ-ਡਵੀਜ਼ਨ ਮਾਨਸਾ ਲਈ 15 ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ ਅਤੇ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। 15 ਮੈਂਬਰੀ ਕਮੇਟੀ ਦੀ ਚੋਣ ’ਚ ਰੂਪ ਸਿੰਘ ਢਿੱਲੋਂ ਸਕੱਤਰ, ਕੇਵਲ ਸਿੰਘ ਸਮਾਓ ਮੀਤ ਸਕੱਤਰ, ਕਰਨੈਲ ਸਿੰਘ ਭੀਖੀ ਕੈਸ਼ੀਅਰ, ਦਲਜੀਤ ਸਿੰਘ ਮਾਨਸ਼ਾਹੀਆ, ਹਰਪਾਲ ਸਿੰਘ ਬੱਪੀਆਣਾ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਸੁਖਰਾਜ ਸਿੰਘ ਜੋਗਾ, ਭੋਲਾ ਸਿੰਘ ਜੋਗਾ, ਕਪੂਰ ਸਿੰਘ ਕੋਟ ਲੱਲੂ, ਸ਼ਿੰਦਰਪਾਲ ਸਿੰਘ ਪੱਪੀ ਮੂਲਾ ਸਿੰਘ ਵਾਲਾ, ਬੂਟਾ ਸਿੰਘ ਬਰਨਾਲਾ, ਸਤਪਾਲ ਕੌਰ ਕਮੇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜ਼ਿਲ੍ਹਾ ਕਾਨਫਰੰਸ ਲਈ ਕਮੇਟੀ ਸਮੇਤ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ। ਹੋਰਨਾਂ ਤੋਂ ਇਲਾਵਾ ਸੁਖਦੇਵ ਪੰਧੇਰ, ਸੁਖਦੇਵ ਸਿੰਘ ਮਾਨਸਾ, ਧੰਨਾ ਸਿੰਘ, ਰਾਜਵਿੰਦਰ ਸਿੰਘ ਰਾਜੂ, ਮੱਖਣ ਸਿੰਘ ਬੀਰ ਖ਼ੁਰਦ, ਗੁਰਚਰਨ ਸਿੰਘ ਭੀਖੀ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ।