ਪਟਿਆਲਾ ’ਚ ਵੱਡੇ ਪ੍ਰਾਪਰਟੀ ਡੀਲਰ ਦੇ ਘਰ ਛਾਪਾ

0
54

ਪਟਿਆਲਾ : ਰੋਪੜ ਰੇਂਜ ਦੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਬਾਰੇ ਕੁਝ ਅਹਿਮ ਜਾਣਕਾਰੀ ਮਿਲਣ ਤੋਂ ਬਾਅਦ ਸੀ ਬੀ ਆਈ ਦੀ ਟੀਮ ਨੇ ਮੰਗਲਵਾਰ ਇੱਥੇ ਮੋਤੀ ਬਾਗ ਇਲਾਕੇ ਵਿੱਚ ਬੀ ਐੱਚ ਪ੍ਰਾਪਰਟੀਜ਼ ਦੇ ਮਾਲਕ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ। ਸੂਤਰਾਂ ਦਾ ਕਹਿਣਾ ਹੈ ਕਿ ਭੁੱਲਰ ਤੋਂ ਲਗਾਤਾਰ ਪੁੱਛਗਿੱਛ ਅਤੇ ਸੀ ਬੀ ਆਈ ਨੂੰ ਮਿਲੇ ਕੁਝ ਦਸਤਾਵੇਜ਼ਾਂ ਵਿੱਚ ਬੀ ਐੱਚ ਪ੍ਰਾਪਰਟੀਜ਼ ਦਾ ਨਾਂਅ ਸਾਹਮਣੇ ਆਇਆ। ਸੂਤਰਾਂ ਮੁਤਾਬਕ ਬੀ ਐੱਚ ਪ੍ਰਾਪਰਟੀਜ਼ ਵਾਲਿਆਂ ਨੇ ਭੁੱਲਰ ਨੂੰ ਬਨੂੜ ਨੇੜੇ ਕੋਈ ਜ਼ਮੀਨ ਦਿਵਾਈ ਸੀ। ਬੀ ਐੱਚ ਪ੍ਰਾਪਰਟੀਜ਼ ਜਾਣਿਆ-ਪਛਾਣਿਆ ਪ੍ਰਾਪਰਟੀ ਸਲਾਹਕਾਰ ਅਤੇ ਡੀਲਰ ਹੈ, ਜੋ ਪਟਿਆਲਾ ਅਤੇ ਮੁਹਾਲੀ ਵਿੱਚ ਕਈ ਰੀਅਲ ਅਸਟੇਟ ਪ੍ਰੋਜੈਕਟਾਂ ਦਾ ਮਾਲਕ ਹੈ। ਉਸ ਦੇ ਕਈ ਚੋਟੀ ਦੇ ਆਗੂਆਂ ਤੇ ਅਧਿਕਾਰੀਆਂ ਨਾਲ ਨੇੜਲੇ ਸੰਬੰਧ ਦੱਸੇ ਜਾਂਦੇ ਹਨ।