ਬਿਲਾਸਪੁਰ : ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਕਰੀਬ ਚਾਰ ਵਜੇ ਬਿਲਾਸਪੁਰ-ਕਟਨੀ ਰੂਟ ’ਤੇ ਜੈਰਾਮਨਗਰ ਨੇੜੇ ਲਾਲ ਖਦਾਨ ਕੋਲ ਪਸੰਜਰ ਖੜ੍ਹੀ ਮਾਲ ਗੱਡੀ ’ਤੇ ਚੜ੍ਹ ਜਾਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਮੇਨਲਾਈਨ ਇਲੈਕਟਿ੍ਰਕ ਮਲਟੀਪਲ ਯੂਨਿਟ (ਮੇਮੂ) ਟਰੇਨ ਮਾਲ ਗੱਡੀ ਵਿੱਚ ਏਨੀ ਜ਼ੋਰ ਨਾਲ ਵੱਜੀ ਕਿ ਉਸ ਦਾ ਪਹਿਲਾ ਕੋਚ ਉਸ ਦੇ ਉੱਤੇ ਚੜ੍ਹ ਗਿਆ ਤੇ ਪਿਛਲੇ ਕਈ ਕੋਚ ਉਲਟ ਗਏ।





