ਜਲੰਧਰ ਦਾ ਦਮੋਰੀਆ ਪੁਲ 15 ਦਿਨਾਂ ਲਈ ਬੰਦ

0
51

ਜਲੰਧਰ : ਅੰਮਿ੍ਰਤਸਰ ਰੇਲਵੇ ਲਾਈਨ ’ਤੇ 160 ਸਾਲ ਤੋਂ ਵੱਧ ਪੁਰਾਣੇ ਦਮੋਰੀਆ ਪੁਲ ’ਤੇ ਸੈਂਟਰਲ ਬਿ੍ਰਜ ਅਤੇ ਰੇਲਵੇ ਲਾਈਨ ਦੇ ਹੇਠਾਂ ਵਿਛਾਈਆਂ ਗਈਆਂ ਲੋਹੇ ਦੀਆਂ ਚਾਦਰਾਂ ਨੂੰ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਸ ਕਾਰਨ ਦਮੋਰੀਆ ਪੁਲ ਦੇ ਹੇਠਾਂ ਤੋਂ ਲੰਘਣ ਵਾਲੀ ਆਵਾਜਾਈ ਬੰਦ ਹੋ ਗਈ ਹੈ। ਰੇਲਵੇ ਨੇ ਇਸ ਮਕਸਦ ਲਈ ਇਸ ਸਮੇਂ ਤਿੰਨ ਘੰਟੇ ਦਾ ਬੈਰੀਅਰ ਲਗਾਇਆ ਹੈ। ਕੰਮ ਨੂੰ ਪੂਰਾ ਹੋਣ ਵਿੱਚ ਲੱਗਭੱਗ 15 ਦਿਨ ਲੱਗਣਗੇ।
ਇਸ ਸਮੇਂ ਦੌਰਾਨ ਸਲੀਪਰ ਵੀ ਬਦਲੇ ਜਾਣਗੇ ਅਤੇ ਫਿਰ ਦੋ ਦਿਨਾਂ ਦਾ ਬਲਾਕ ਲਗਾਇਆ ਜਾਵੇਗਾ। ਇਸ ਸਮੇਂ ਦੌਰਾਨ ਰੇਲ ਗੱਡੀਆਂ ਵੀ ਰੱਦ ਕਰ ਦਿੱਤੀਆਂ ਜਾਣਗੀਆਂ। ਉਦੋਂ ਤੱਕ ਵਾਹਨ ਚਾਲਕਾਂ ਨੂੰ ਦਮੋਰੀਆ ਪੁਲ ਉੱਤੇ ਫਲਾਈਓਵਰ ਦੀ ਵਰਤੋਂ ਕਰਨੀ ਪਵੇਗੀ।