ਜਬਰ-ਜ਼ਨਾਹ ਤੋਂ ਬਾਅਦ ਹੱਤਿਆ

0
103

ਸ੍ਰੀ ਚਮਕੌਰ ਸਾਹਿਬ (ਗੁਰਵਿੰਦਰਪਾਲ ਸਿੰਘ ਬੌਬੀ)-ਨੇੜਲੇ ਪਿੰਡ ਮਨਸੂਹਾ ਖੁਰਦ ਵਿਖੇ ਪ੍ਰਵਾਸੀ ਔਰਤ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਬੇਲਾ ਪੁਲਸ ਥਾਣੇ ਵਿੱਚ ਦਰਜ ਐੱਫ ਆਈ ਆਰ ਅਨੁਸਾਰ ਖੈਰਾਬਾਦ ਦੇ ਸਿਰਾਜ ਅਹਿਮਦ ਨੂਰੀ ਨੇ ਦੱਸਿਆ ਕਿ ਉਸਦੇ ਭਰਾ ਮਹਿਰਾਜ ਅਹਿਮਦ ਦੀ ਪਤਨੀ ਸ਼ਾਕਰਾ ਬਾਨੂ (46) ਮਨਸੂਹਾ ਖੁਰਦ ਵਿਖੇ ਇੱਕ ਸ਼ੈਲਰ ਵਿੱਚ ਕੰਮ ਕਰਦੀ ਸੀ।ਸ਼ਨਿੱਚਰਵਾਰ ਸ਼ਾਮ ਜਦੋਂ ਉਹ ਘਰ ਨਾ ਪਰਤੀ ਤਾਂ ਭਾਲ ਕਰਨ ’ਤੇ ਮਨਸੂਹਾ ਤੋਂ ਰੋਪੜ ਨੂੰ ਜਾਣ ਵਾਲੇ ਕੱਚੇ ਰਸਤੇ ’ਤੇ ਚੱਪਲਾਂ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਪਈਆਂ ਮਿਲੀਆਂ। ਥੋੜ੍ਹਾ ਅੱਗੇ ਸ਼ਾਕਰਾ ਬਾਨੂ ਦੀ ਲਾਸ਼ ਅੱਧਨੰਗੀ ਹਾਲਤ ਵਿੱਚ ਮਿਲੀ। ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਬੀ ਐੱਨ ਐੱਸ ਦੀਆਂ ਧਾਰਾਵਾਂ 103 ਅਤੇ 64 ਅਧੀਨ ਮੁਕੱਦਮਾ ਦਰਜ ਕਰਕੇ ਇੱਕ ਸ਼ੱਕੀ ਵਿਅਕਤੀ ਨੂੰ ਗਿ੍ਰਫਤਾਰ ਕਰਕੇ ਹੋਰਨਾਂ ਦੋਸ਼ੀਆਂ ਨੂੰ ਜਲਦ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ।