ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ

0
82

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 14 ਨਵੰਬਰ ਨੂੰ ਹੋਵੇਗੀ। ਮੰਤਰੀ ਮੰਡਲ ਮਾਮਲੇ ਸ਼ਾਖਾ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਰਿਹਾਇਸ਼ ’ਤੇ 14 ਨਵੰਬਰ ਨੂੰ ਚਾਰ ਵਜੇ ਸੱਦੀ ਗਈ ਹੈ। ਮੀਟਿੰਗ ਦਾ ‘ਏਜੰਡਾ’ ਹਾਲੇ ਜਾਰੀ ਨਹੀਂ ਕੀਤਾ ਗਿਆ। ਪੰਜਾਬ ਕੈਬਨਿਟ ਦੀ ਮੀਟਿੰਗ ਉਸ ਵਕਤ ਹੋਵੇਗੀ, ਜਦੋਂ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਨਤੀਜੇ ਸਾਹਮਣੇ ਆ ਚੁੱਕੇ ਹੋਣਗੇ। ਪਤਾ ਲੱਗਿਆ ਹੈ ਕਿ ਕੈਬਨਿਟ ਮੀਟਿੰਗ ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਸੱਦੇ ਜਾਣ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ।
ਕੁਲਗਾਮ ਤੋਂ ਇੱਕ ਹੋਰ ਡਾਕਟਰ ਗਿ੍ਰਫ਼ਤਾਰ
ਜੰਮੂ : ਕਸ਼ਮੀਰ ਪੁਲਸ ਨੇ ਲਾਲ ਕਿਲ੍ਹਾ ਧਮਾਕੇ ਦੇ ਮਾਮਲੇ ਵਿਚ ਮੰਗਲਵਾਰ ਰਾਤ ਨੂੰ ਕਸ਼ਮੀਰ ਦੇ ਕੁਲਗਾਮ ਤੋਂ ਇਕ ਹੋਰ ਡਾਕਟਰ ਨੂੰ ਗਿ੍ਰਫ਼ਤਾਰ ਕੀਤਾ ਹੈ। ਡਾਕਟਰ ਦੀ ਪਛਾਣ ਡਾ. ਤਜਾਮੁਲ ਵਜੋਂ ਹੋਈ ਹੈ। ਉਹ ਸ੍ਰੀਨਗਰ ਦੇ ਐੱਸ.ਐੱਮ.ਐੱਚ.ਐੱਸ. ਹਸਪਤਾਲ ਵਿਚ ਕੰਮ ਕਰਦਾ ਹੈ। ਉਸ ਨੂੰ ਸ੍ਰੀਨਗਰ ਵਿਚ ਉਸ ਦੇ ਕਿਰਾਏ ਦੇ ਕਮਰੇ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਇਹ ਧਮਾਕੇ ਦੇ ਸੰਬੰਧ ਵਿਚ ਗਿ੍ਰਫ਼ਤਾਰ ਕੀਤਾ ਗਿਆ ਕਸ਼ਮੀਰ ਦਾ ਪੰਜਵਾਂ ਡਾਕਟਰ ਹੈ।