ਪਿਓ ਤੇ ਧੀ ਦੀ ਮੌਤ

0
57

ਗੁਰਦਾਸਪੁਰ (ਜਨਕ ਮਹਾਜਨ)-ਵੀਰਵਾਰ ਸਵੇਰੇ ਮੁਕੇਰੀਆਂ-ਗੁਰਦਾਸਪੁਰ ਰੋਡ ਉੱਤੇ ਇੱਕ ਟਿੱਪਰ ਅਤੇ ਸ੍ਰੀ ਦਰਬਾਰ ਸਾਹਿਬ, ਅੰਮਿ੍ਰਤਸਰ ਤੋਂ ਮੁੜ ਰਹੀ ਕਾਰ ਦੀ ਕਸਬਾ ਪੁਰਾਣਾ ਸ਼ਾਲਾ ਨਜ਼ਦੀਕ ਆਹਮੋ-ਸਾਹਮਣੀ ਟੱਕਰ ਹੋ ਜਾਣ ਕਾਰਨ ਕਾਰ ਚਾਲਕ ਪ੍ਰਭਜੋਤ ਸਿੰਘ ਅਤੇ ਉਸ ਦੀ 3 ਸਾਲਾ ਮਾਸੂਮ ਧੀ ਰਹਿਮਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਰਣਦੀਪ ਕੌਰ ਤੇ ਪੁੱਤਰ ਰਵਜੋਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪ੍ਰਭਜੋਤ ਸਿੰਘ ਵਾਸੀ ਬਧੂਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਾਇਆ ਗੁਰਦਾਸਪੁਰ-ਮੁਕੇਰੀਆਂ ਰੋਡ ਰਾਹੀਂ ਵਾਪਸ ਪਰਤ ਰਿਹਾ ਸੀ ਤਾਂ ਬਾਬਾ ਮਿਹਰ ਸਿੰਘ ਕਾਲਜ ਪੁਰਾਣਾ ਸ਼ਾਲਾ ਨੇੜੇ ਟਿੱਪਰ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਦੌਰਾਨ ਮੁੱਖ ਮਾਰਗ ’ਤੇ ਕਰੀਬ ਡੇਢ ਘੰਟਾ ਲੰਮਾ ਜਾਮ ਵੀ ਲੱਗਿਆ ਰਿਹਾ।