ਧਾਲੀਵਾਲ ਦੀ ਗੈਂਗਸਟਰਾਂ ਨੂੰ ਚੇਤਾਵਨੀ

0
44

ਚੰਡੀਗੜ੍ਹ : ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ ਸੂਬੇ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸਾਰੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਸਖ਼ਤ ਚੇਤਾਵਨੀ ਦਿੱਤੀ।ਅੰਮਿ੍ਰਤਸਰ ਵਿੱਚ ਦੇਰ ਰਾਤ ਹੋਏ ਪੁਲਸ ਮੁਕਾਬਲੇ ਦਾ ਹਵਾਲਾ ਦਿੰਦੇ ਹੋਏ, ਜਿਸ ਵਿੱਚ ਬਦਨਾਮ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਹੈਰੀ ਨੂੰ ਮਾਰ ਦਿੱਤਾ ਗਿਆ, ਧਾਲੀਵਾਲ ਨੇ ਕਿਹਾ ਕਿ ਸੁਨੇਹਾ ਸਪੱਸ਼ਟ ਹੈ, ਜੋ ਵੀ ਪੰਜਾਬ ਵਿੱਚ ਹਿੰਸਾ, ਜਬਰੀ ਵਸੂਲੀ ਜਾਂ ਬੰਦੂਕ ਸੱਭਿਆਚਾਰ ਦੀ ਚੋਣ ਕਰੇਗਾ, ਉਸ ਨੂੰ ਇਹੀ ਨਤੀਜਾ ਭੁਗਤਣਾ ਪਵੇਗਾ।ਗੈਂਗਸਟਰਾਂ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਪੰਜਾਬੀਆਂ ਨੂੰ ਡਰਾ ਸਕਦੇ ਹੋ, ਆਪਣੇ ਵਿਰੋਧੀਆਂ ਨੂੰ ਗੋਲੀ ਮਾਰ ਸਕਦੇ ਹੋ, ਪੈਸੇ ਵਸੂਲ ਸਕਦੇ ਹੋ ਜਾਂ ਡਰ ਫੈਲਾ ਸਕਦੇ ਹੋ, ਤਾਂ ਯਾਦ ਰੱਖੋ, ਤੁਹਾਨੂੰ ਵੀ ਹੈਰੀ ਵਾਂਗ ਹੀ ਕੀਮਤ ਚੁਕਾਉਣੀ ਪਵੇਗੀ।ਗੈਂਗਸਟਰਾਂ ਕੋਲ ਸਿਰਫ਼ ਦੋ ਵਿਕਲਪ ਹਨ-ਆਤਮ ਸਮਰਪਣ ਜਾਂ ਪੰਜਾਬ ਛੱਡ ਦਿਓ।