ਟ੍ਰਾਈਡੈਂਟ ਗਰੁੱਪ 2000 ਕਰੋੜ ਦਾ ਨਿਵੇਸ਼ ਕਰੇਗਾ : ਸੰਜੀਵ ਅਰੋੜਾ

0
70

ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)-ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਟ੍ਰਾਈਡੈਂਟ ਗਰੁੱਪ, ਜਿਸ ਦਾ ਮਾਰਕੀਟ ਕੈਪ 18 ਹਜ਼ਾਰ ਕਰੋੜ ਰੁਪਏ ਅਤੇ ਟਰਨਓਵਰ 10 ਹਜ਼ਾਰ ਕਰੋੜ ਰੁਪਏ ਹੈ, ਪੰਜਾਬ ਵਿੱਚ 2000 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਵੱਲੋਂ ਟੈਰੀ ਟਾਵਲ ਉਤਪਾਦਨ ਦੇ ਵਿਸਥਾਰ ਅਤੇ ਕਾਗਜ਼ ਨਿਰਮਾਣ ਉਦਯੋਗ ਦੇ ਆਧੁਨਿਕੀਕਰਨ ਲਈ ਬਰਨਾਲਾ ਵਿੱਚ 1500 ਕਰੋੜ ਅਤੇ ਮੁਹਾਲੀ ਵਿੱਚ ਇੱਕ ਕਾਰਪੋਰੇਟ ਦਫ਼ਤਰ ਤੇ ਸਮਰੱਥਾ ਨਿਰਮਾਣ ਕੇਂਦਰ ਦੀ ਸਥਾਪਨਾ ਲਈ 500 ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਨਿਵੇਸ਼ ਨਾਲ ਮੁੱਖ ਤੌਰ ’ਤੇ 2000 ਸੈਮੀ ਸਕਿਲਡ ਪੇਂਡੂ ਔਰਤਾਂ ਨੂੰ ਰੋਜ਼ਗਾਰ ਮਿਲੇਗਾ।ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਕਿਹਾ ਕਿ ਅਸੀਂ ਵਧਦੀ ਘਰੇਲੂ ਅਤੇ ਨਿਰਯਾਤ ਦੀ ਮੰਗ ਨੂੰ ਪੂਰਾ ਕਰਨ ਲਈ ਧਾਗੇ ਦੇ ਕਾਰੋਬਾਰ ਦਾ ਵਿਸਥਾਰ ਕਰਨ ਦੇ ਨਾਲ-ਨਾਲ ਆਪਣੀਆਂ ਮੌਜੂਦਾ ਟੈਕਸਟਾਈਲ ਸਮਰਥਾਵਾਂ ਨੂੰ ਵਧਾਉਣ ਜਾ ਰਹੇ ਹਾਂ। ਅਸੀਂ ਟੈਰੀ ਟਾਵਲਜ਼ ਵਿੱਚ ਇੱਕ ਮੋਹਰੀ ਨਿਰਯਾਤਕ ਅਤੇ ਨਿਰਮਾਤਾ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਉਤਪਾਦਨ ਨੂੰ ਵੀ ਵਧਾ ਰਹੇ ਹਾਂ ਅਤੇ ਇਸ ਦੇ ਨਾਲ ਹੀ ਸਥਾਨਕ ਨੌਜਵਾਨਾਂ ਅਤੇ ਕਰਮਚਾਰੀਆਂ ਦਰਮਿਆਨ ਹੁਨਰ ਵਿਕਾਸ ਅਤੇ ਤਕਨੀਕੀ ਮੁਹਾਰਤ ਨੂੰ ਵਧਾਉਣ ਲਈ ਇੱਕ ਸਮਰਪਤ ਸਮਰੱਥਾ ਨਿਰਮਾਣ ਕੇਂਦਰ ਸਥਾਪਤ ਕਰ ਰਹੇ ਹਾਂ।ਜ਼ਿਕਰਯੋਗ ਹੈ ਕਿ ਟ੍ਰਾਈਡੈਂਟ ਗਰੁੱਪ ਦੇ ਨਿਰਮਾਣ ਕੇਂਦਰ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਸੰਘੇੜਾ ਅਤੇ ਧੌਲਾ ਅਤੇ ਮੱਧ ਪ੍ਰਦੇਸ਼ ਦੇ ਬੁਧਨੀ ਜ਼ਿਲ੍ਹੇ ਵਿੱਚ ਸਿਹੋਰ ਵਿੱਚ ਸਥਾਪਤ ਹਨ।