ਮਾਨਸਾ : ਪੰਜਾਬੀ ਗਾਇਕ ਹਰਮਨ ਸਿੱਧੂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਬੀਤੇ ਸ਼ੁੱਕਰਵਾਰ ਦੀ ਰਾਤ ਉਸ ਦੀ ਗੱਡੀ ਮਾਨਸਾ ਕੈਂਚੀਆਂ ਵਿਖੇ ਇੱਕ ਕੈਂਟਰ ਨਾਲ ਟਕਰਾਅ ਗਈ, ਜਿਸ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਰਮਨ ਸਿੱਧੂ ਇੱਕ ਬੱਚੀ ਦਾ ਬਾਪ ਸੀ ਅਤੇ ਕੁਝ ਮਹੀਨੇ ਪਹਿਲਾਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਅਨੁਸਾਰ ਹਰਮਨ ਸਿੱਧੂ ਆਪਣੇ ਦੋਗਾਣਿਆਂ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਸੀ। ਇਹ ਗੀਤ ਉਸ ਨੇ ਨਵੇਂ ਸਾਲ ਮੌਕੇ ਰਿਲੀਜ਼ ਕਰਨੇ ਸਨ। ਉਹ ਮਾਨਸਾ ਵਾਲੇ ਪਾਸਿਓਂ ਆਪਣੇ ਪਿੰਡ ਖਿਆਲਾ ਕਲਾਂ ਜਾ ਰਿਹਾ ਸੀ। ਕੈਂਚੀਆਂ ਚੌਂਕ ਲੰਘਦਿਆਂ ਹੀ ਉਸ ਦੀ ਕਾਰ ਸਾਹਮਣਿਓਂ ਆਉਂਦੇ ਕੈਂਟਰ ਨਾਲ ਟਕਰਾਅ ਗਈ। ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਗਾਇਕ ਸਿੱਧੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਰਮਨ ਸਿੱਧੂ ‘ਉਠੋ ਜੀ ਥੋਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਹੈ’, ‘ਪੇਪਰ ਤੇ ਪਿਆਰ’ ਆਦਿ ਗੀਤਾਂ ਨਾਲ ਚਰਚਾ ਵਿੱਚ ਆਇਆ ਸੀ। ਪੰਜਾਬੀ ਗਾਇਕਾ ਮਿਸ ਪੂਜਾ ਨਾਲ ਉਸ ਨੇ ਕਈ ਗੀਤ ਗਾਏ। ਗਾਇਕੀ ਵਿੱਚ ਕਾਫ਼ੀ ਸਮੇਂ ਬਾਅਦ ਉਹ ਮੁੜ ਸਰਗਰਮ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ, ਮਾਂ ਅਤੇ ਇੱਕ ਬੱਚੀ ਨੂੰ ਛੱਡ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਿੰਡ ਖਿਆਲਾ ਕਲਾਂ ਵਿਖੇ ਉਸ ਦਾ ਅੰੰੰੰੰੰੰੰੰੰੰੰੰੰੰੰੰੰੰਤਮ ਸੰਸਕਾਰ ਕਰ ਦਿੱਤਾ ਗਿਆ। ਠੂਠਿਆਂਵਾਲੀ ਪੁਲਸ ਚੌਕੀ ਦੇ ਇੰਚਾਰਜ ਓਮ ਪ੍ਰਕਾਸ਼ ਨੇ ਦੱਸਿਆ ਕਿ ਕੈਂਟਰ ਚਾਲਕ ਜਰਨੈਲ ਸਿੰਘ ਵਾਸੀ ਛਾਂਜਲੀ ਕੋਠੇ (ਸੰਗਰੂਰ) ’ਤੇ ਮਾਮਲਾ ਦਰਜ ਕਰਕੇ ਉਸ ਨੂੰ ਕੈਂਟਰ ਸਮੇਤ ਗਿ੍ਰਫ਼ਤਾਰ ਕਰ ਲਿਆ ਹੈ।



