ਗਿਆਨੇਸ਼ ਨੂੰ ਬਰਖਾਸਤ ਕਰਕੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਜਾਵੇ : ਅਰਸ਼ੀ

0
7

ਮਾਨਸਾ (ਆਤਮਾ ਸਿੰਘ ਪਮਾਰ)
ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਭਾਰਤੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਗੈਰ-ਕਾਨੂੰਨੀ ਵੋਟ ਚੋਰੀ ਤੇ ਐੱਸ ਆਈ ਆਰ ਤਹਿਤ ਕਰੋੜਾਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਗਿਆ ਹੈ¢ ਇਸ ਸੰਬੰਧੀ ਖੱਬੀਆਂ ਪਾਰਟੀਆਂ ਦੇ ਸੱਦੇ ‘ਤੇ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ ਪੀ ਆਈ ਵਰਕਰਾਂ ਵੱਲੋਂ ਇਕੱਤਰਤਾ ਤੇ ਰੋਸ ਪ੍ਰਦਰਸਨ ਦÏਰਾਨ ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਬਰਖ਼ਾਸਤ ਕਰਕੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਦੀ ਮੰਗ ਨੂੰ ਲੈ ਕੇ ਅਰਥੀ ਫੂਕੀ ਗਈ¢
ਰੋਸ ਪ੍ਰਦਰਸ਼ਨ ਦÏਰਾਨ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਲੋਕਤੰਤਰ ‘ਚ ਵੋਟ ਦਾ ਅਧਿਕਾਰ ਸੰਵਿਧਾਨ ਤਹਿਤ ਮਿਲਿਆ ਹੋਇਆ ਹੈ, ਪ੍ਰੰਤੂ ਮੁੱਖ ਚੋਣ ਕਮਿਸ਼ਨਰ ਵੱਲੋਂ ਬਹੁਤ ਗੰਭੀਰ ਤੇ ਸੰਵਿਧਾਨ ਵਿਰੋਧੀ ਕਾਰਵਾਈ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਕੀਤੀ ਗਈ ਹੈ¢ ਇਸ ਕੋਝੀ ਹਰਕਤ ਲਈ ਚੋਣ ਪ੍ਰਕਿਰਿਆ ‘’ਚ ਪਾਰਦਰਸ਼ਤਾ, ਨਿਰਪੱਖਤਾ ਤੇ ਵੋਟਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੇਂਦਰ ਸਰਕਾਰ ਫÏਰੀ ਤÏਰ ‘ਤੇ ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਫਾਰਗ ਕਰਕੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰ ਕਰੇ¢
ਇਸ ਮÏਕੇ ਸੀ ਪੀ ਆਈ ਦੇ ਕÏਮੀ ਆਗੂ ਨਰਿੰਦਰ ਸੋਹਲ ਤੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚÏਹਾਨ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਇਹ ਕਾਰਾ ਸੰਵਿਧਾਨ ‘ਤੇ ਇੱਕ ਵੱਡਾ ਡਾਕਾ ਹੈ¢ ਉਹਨਾਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਆਗੂਆਂ ਅਤੇ ਵਰਕਰਾਂ ਨੂੰ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਵੀ ਕੀਤੀ ¢ਉਹਨਾਂ ਕਿਹਾ ਕਿ ਪੂਰੇ ਦੇਸ਼ ‘ਚ ਚੱਲ ਰਹੀ ਅਤੇ ਕੁਝ ਸੂਬਿਆਂ ‘ਚ ਹੋ ਚੁੱਕੀ ਅੱੈਸ ਆਈ ਆਰ ਨੂੰ ਤੁਰੰਤ ਰੱਦ ਕੀਤਾ ਜਾਵੇ¢ਇਸ ਮÏਕੇ ਵੇਦ ਪ੍ਰਕਾਸ਼ ਬੁਢਲਾਡਾ ਜ਼ਿਲ੍ਹਾ ਸਹਾਇਕ ਸਕੱਤਰ, ਸੀਤਾ ਰਾਮ ਗੋਬਿੰਦਪੁਰਾ ਸਕੱਤਰ ਬੁਢਲਾਡਾ, ਜਗਸੀਰ ਸਿੰਘ ਰਾਏਕੇ ਸਹਾਇਕ ਸਕੱਤਰ, ਰਤਨ ਭੋਲਾ ਸ਼ਹਿਰੀ ਸਕੱਤਰ, ਮਲਕੀਤ ਸਿੰਘ ਮੰਦਰਾਂ, ਕੇਵਲ ਸਿੰਘ ਸਮਾਓ, ਬਲਵੰਤ ਸਿੰਘ ਫੱਕਰ, ਹਰਮੀਤ ਸਿੰਘ ਬੋੜਾਵਾਲ, ਅਰਵਿੰਦਰ ਕÏਰ, ਕਿਰਨਾ ਰਾਣੀ ਚÏਹਾਨ ਐੱਮ ਸੀ, ਜੱਗਾ ਸਿੰਘ ਸ਼ੇਰ ਖਾਂ, ਗੁਰਦਿਆਲ ਸਿੰਘ, ਗੁਰਦੇਵ ਸਿੰਘ, ਅਸ਼ੋਕ ਲਾਕੜਾ, ਬੂਟਾ ਸਿੰਘ ਬਰਨਾਲਾ, ਬੂਟਾ ਸਿੰਘ ਬਾਜੇਵਾਲਾ, ਜਗਰਾਜ ਸਿੰਘ ਹੀਰਕੇ ਤੇ ਜਗਤਾਰ ਸਿੰਘ ਕਾਲਾ ਆਦਿ ਆਗੂ ਵੀ ਹਾਜ਼ਰ ਸਨ¢