ਬਲਤੇਜ ਪੰਨੂ ਨੇ ਧਾਮੀ ਅੱਗੇ ਲਾਈ ਸਵਾਲਾਂ ਦੀ ਝੜੀ

0
4

ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੰਗਲਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕÏਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਐੱਸ ਜੀ ਪੀ ਸੀ ਦੀ ਸਰਾਂ ਵਿੱਚ ਰਹਿਣ ਵਾਲੀ ਬਹਿਰੀਨ ਦੀ ਇੱਕ ਅÏਰਤ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਲਗਾਤਾਰ ਚੁੱਪ ‘ਤੇ ਸਵਾਲ ਚੁੱਕੇ ਹਨ¢ ਬਲਤੇਜ ਪੰਨੂ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਪਹਿਲਾਂ ਹੀ ਲਗਭਗ ਚਾਰ ਪ੍ਰੈੱਸ ਕਾਨਫਰੰਸਾਂ ਕਰ ਚੁੱਕੇ ਹਨ, ਪਰ ਸਿੱਖ ਸੰਗਤ ਵੱਲੋਂ ਚੁੱਕੇ ਗਏ ਸਵਾਲਾਂ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ | ਪੰਨੂ ਨੇ ਕਿਹਾ, ‘ਹਰਸਿਮਰਤ ਕÏਰ ਬਾਦਲ ਅÏਰਤਾਂ ਦੇ ਮੁੱਦਿਆਂ ‘ਤੇ ਪ੍ਰੋਗਰਾਮਾਂ ਅਤੇ ਰੈਲੀਆਂ ਵਿੱਚ ਹਿੱਸਾ ਲੈ ਰਹੇ ਹਨ, ਪਰ ਐੱਸ ਜੀ ਪੀ ਸੀ ਦੀ ਸਰਾਂ ਵਿੱਚ ਮਹੀਨਿਆਂਬੱਧੀ ਰਹਿਣ ਵਾਲੀ ਅÏਰਤ ਨਾਲ ਸੰਬੰਧਤ ਦੋਸ਼ਾਂ ‘ਤੇ ਪੂਰੀ ਤਰ੍ਹਾਂ ਚੁੱਪੀ ਹੈ¢ ਉਹ ਇਹਨਾਂ ਸਵਾਲਾਂ ਦੇ ਜਵਾਬ ਕਿਉਂ ਨਹੀਂ ਦੇ ਰਹੇ? ਜਦੋਂ ਇੱਕ ਅÏਰਤ ਨਾਲ ਹੋਏ ਵਿਹਾਰ ਅਤੇ ਐੱਸ ਜੀ ਪੀ ਸੀ ਦੇ ਸਰੋਤਾਂ ਦੀ ਵਰਤੋਂ ‘ਤੇ ਸਵਾਲ ਉੱਠ ਰਹੇ ਹਨ ਤਾਂ ਚੁੱਪੀ ਕਿਉਂ ਹੈ? ‘ ਉਹਨਾ ਕਿਹਾ, ‘ਬਿਕਰਮ ਸਿੰਘ ਮਜੀਠੀਆ ਵੀ ਪ੍ਰੈੱਸ ਕਾਨਫਰੰਸ ਕਰਨ ਦੀ ਬਜਾਏ ਵੀਡੀਓਜ਼ ਜਾਰੀ ਕਰ ਰਹੇ ਹਨ, ਜਿੱਥੇ ਉਨ੍ਹਾ ਨੂੰ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ |’ ਧਾਮੀ ਸਾਹਿਬ ਨੇ ਵੀ ਮੀਡੀਆ ਦਾ ਸਾਹਮਣਾ ਕਰਨ ਦੀ ਬਜਾਏ ਵੀਡੀਓ ਜਾਰੀ ਕੀਤੀ ਹੈ¢ ਪੰਨੂ ਨੇ ਕਿਹਾ, ‘ਇਸ ਅÏਰਤ ਨੂੰ ਐੱਸ ਜੀ ਪੀ ਸੀ ਦੀ ਸਰਾਂ ਵਿੱਚ ਕÏਣ ਲੈ ਕੇ ਆਇਆ? ਉਸ ਨੂੰ ਮਹੀਨਿਆਂ ਤੱਕ ਉੱਥੇ ਕਿਉਂ ਰੱਖਿਆ ਗਿਆ? ਉਸ ਨੂੰ ਰਿਹਾਇਸ਼ ਅਤੇ ਸੁਵਿਧਾਵਾਂ ਕਿਸ ਨੇ ਮੁਹੱਈਆ ਕਰਵਾਈਆਂ? ਇਹਨਾਂ ਦਾ ਭੁਗਤਾਨ ਕਿਸ ਨੇ ਕੀਤਾ? ਸਰਬਜੀਤ ਸਿੰਘ ਝਿੰਜਰ ਦੀ ਕੀ ਭੂਮਿਕਾ ਸੀ? ਵਿਰਸਾ ਸਿੰਘ ਵਲਟੋਹਾ ਦੀ ਕੀ ਭੂਮਿਕਾ ਸੀ? ਇਹ ਬੁਨਿਆਦੀ ਸਵਾਲ ਹਨ ਅਤੇ ਐੱਸ ਜੀ ਪੀ ਸੀ ਨੂੰ ਇਹਨਾਂ ਦੇ ਜਵਾਬ ਦੇਣੇ ਚਾਹੀਦੇ ਹਨ |’ ਆਪ ਪੰਜਾਬ ਦੇ ਮੀਡੀਆ ਇੰਚਾਰਜ ਨੇ ਕਿਹਾ, ‘ਇਹ ਮਾਮਲਾ ਖ਼ਾਸ ਤÏਰ ‘ਤੇ ਗੰਭੀਰ ਹੈ, ਕਿਉਂਕਿ ਇਸ ਵਿੱਚ ਸ਼ਾਮਲ ਸਰਾਂ, ਗੱਡੀ, ਡਰਾਈਵਰ ਅਤੇ ਸੇਵਾਦਾਰ ਐੱਸ ਜੀ ਪੀ ਸੀ ਨਾਲ ਸੰਬੰਧਤ ਸਨ¢ ਜੇਕਰ ਐੱਸ ਜੀ ਪੀ ਸੀ ਦੇ ਸਰੋਤਾਂ ਦੀ ਵਰਤੋਂ ਕੀਤੀ ਗਈ ਸੀ ਤਾਂ ਐੱਸ ਜੀ ਪੀ ਸੀ ਨੂੰ ਸਿੱਖ ਸੰਗਤ ਦੇ ਸਾਹਮਣੇ ਪੂਰਾ ਖ਼ਰਚਾ ਰੱਖਣਾ ਚਾਹੀਦਾ ਹੈ |’
ਉਹਨਾ ਮਾਮਲੇ ‘ਚ ਨਵਾਂ ਖ਼ੁਲਾਸਾ ਕਰਦਿਆਂ ਕਿਹਾ, ’23 ਜੁਲਾਈ 2026 ਨੂੰ ਪੰਜਾਬ ਨੈਸ਼ਨਲ ਬੈਂਕ ‘ਚ ਐੱਸ ਜੀ ਪੀ ਸੀ ਸਕੱਤਰ ਦੇ ਨਾਂਅ ‘ਤੇ ਬਣੇ ਖਾਤੇ ‘ਚੋਂ ਬਹਿਰੀਨ ਦੀ ਅÏਰਤ ਦੇ ਖਾਤੇ ‘ਚ 1 ਲੱਖ ਟ੍ਰਾਂਸਫਰ ਕੀਤੇ ਗਏ ਸਨ¢ ਇਹ ਇਕ ਲੱਖ ਕਿਉਂ ਟ੍ਰਾਂਸਫਰ ਕੀਤਾ ਗਿਆ? ਇਹ ਕਿਸ ਮਕਸਦ ਲਈ ਦਿੱਤਾ ਗਿਆ? ਇਸ ਭੁਗਤਾਨ ਨੂੰ ਕਿਸ ਨੇ ਮਨਜ਼ੂਰੀ ਦਿੱਤੀ? ਇਹ ਪੈਸਾ ਕਿਸ ਹੈੱਡ ਤਹਿਤ ਟ੍ਰਾਂਸਫਰ ਕੀਤਾ ਗਿਆ? ਐੱਸ ਜੀ ਪੀ ਸੀ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ | ਇਹ ਸਿਰਫ਼ ਇੱਕ ਟ੍ਰਾਂਸਫਰ ਹੈ¢ ਬਾਕੀ ਭੁਗਤਾਨਾਂ ਬਾਰੇ ਕੀ? ਨਕਦ ਖ਼ਰਚਿਆਂ ਬਾਰੇ ਕੀ? ਉਸ ਦੀ ਰਿਹਾਇਸ਼, ਖਾਣ-ਪੀਣ, ਸਫ਼ਰ ਅਤੇ ਹੋਰ ਸਹੂਲਤਾਂ ‘ਤੇ ਹੋਏ ਖ਼ਰਚਿਆਂ ਦਾ ਕੀ? ਗੱਡੀ ਐੱਸ ਜੀ ਪੀ ਸੀ ਵੱਲੋਂ ਦਿੱਤੀ ਗਈ ਸੀ, ਉਸ ਦੇ ਤੇਲ ਦਾ ਭੁਗਤਾਨ ਐੱਸ ਜੀ ਪੀ ਸੀ ਨੇ ਕੀਤਾ ਸੀ, ਡਰਾਈਵਰ ਨੂੰ ਭੁਗਤਾਨ ਐੱਸ ਜੀ ਪੀ ਸੀ ਨੇ ਕੀਤਾ ਸੀ ਅਤੇ ਸੇਵਾਦਾਰ ਐੱਸ ਜੀ ਪੀ ਸੀ ਦੇ ਕਰਮਚਾਰੀ ਸਨ¢ ਇਸ ਤੋਂ ਇਲਾਵਾ ਜੇਕਰ ਉਸ ਨੂੰ ਨਿੱਜੀ ਖ਼ਰਚਿਆਂ ਲਈ ਵੀ ਪੈਸੇ ਦਿੱਤੇ ਜਾ ਰਹੇ ਸਨ, ਤਾਂ ਉਹਨਾਂ ਅੱਠ ਮਹੀਨਿਆਂ ਦੇ ਪੂਰੇ ਖ਼ਰਚੇ ਦਾ ਹਿਸਾਬ ਦਿੱਤਾ ਜਾਣਾ ਚਾਹੀਦਾ ਹੈ |’
ਪੰਨੂ ਨੇ ਮੰਗ ਕੀਤੀ ਕਿ ਐੱਸ ਜੀ ਪੀ ਸੀ ਅÏਰਤ ਦੇ ਠਹਿਰਨ ਨਾਲ ਸੰਬੰਧਤ ਹੋਏ ਪੂਰੇ ਖ਼ਰਚੇ ਦਾ ਖ਼ੁਲਾਸਾ ਕਰੇ ਅਤੇ ਦੱਸੇ ਕਿ ਹਰੇਕ ਭੁਗਤਾਨ ਨੂੰ ਕਿਸ ਨੇ ਮਨਜ਼ੂਰੀ ਦਿੱਤੀ ਸੀ¢