ਰਈਆ ਨੇੜੇ ਗੈਂਗਸਟਰ ਮਾਰਿਆ ਗਿਆ

0
62

ਰਈਆ : ਪਿੰਡ ਨਿੱਜਰ ਕੋਲ ਸੋਮਵਾਰ ਵੱਡੇ ਤੜਕੇ ਮੁਕਾਬਲੇ ਵਿੱਚ ਗੈਂਗਸਟਰ ਮਾਰਿਆ ਗਿਆ, ਜਦਕਿ ਪੁਲਸ ਨੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ। ਮੁਕਾਬਲੇ ਦੌਰਾਨ ਏ ਐੱਸ ਆਈ ਜ਼ਖ਼ਮੀ ਹੋ ਗਿਆ।
ਡੀ ਆਈ ਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਨੇ ਪਿੰਡ ਨਿੱਜਰ ਕੋਲ ਨਾਕੇਬੰਦੀ ਦੌਰਾਨ ਵਹੀਕਲ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ਜਵਾਬੀ ਫਾਇਰਿੰਗ ਵਿੱਚ ਗੈਂਗਸਟਰ ਰਾਜਨ ਬਿੱਲਾ ਉਰਫ ਰਾਜਾ ਵਾਸੀ ਪੱਟੀ ਮਾਰਿਆ ਗਿਆ ਅਤੇ ਉਸ ਦੇ ਸਾਥੀ ਸ਼ੰਮੀ ਅੰਮਿ੍ਰਤਸਰ ਨੂੰ ਗਿ੍ਰਫਤਾਰ ਕਰ ਲਿਆ ਗਿਆ। ਦੁਵੱਲੀ ਗੋਲੀਬਾਰੀ ਦੌਰਾਨ ਏ ਐੱਸ ਆਈ ਸ਼ੰਕਰ ਜ਼ਖਮੀ ਹੋ ਗਿਆ। ਡੀ ਆਈ ਜੀ ਨੇ ਦੱਸਿਆ ਕਿ ਇਹ ਗੈਂਗਸਟਰ ਵਿਦੇਸ਼ ਵਿੱਚ ਬੈਠੇ ਕਿਸੇ ਆਕਾ ਦੇ ਕਹਿਣ ’ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਅਤੇ ਉਨ੍ਹਾਂ ਪਿੰਡ ਧੂਲਕਾ ਵਿੱਚ ਮਨਜੀਤ ਸਿੰਘ ਦੇ ਪਰਵਾਰ ਤੋਂ 50 ਲੱਖ ਦੀ ਫਿਰੌਤੀ ਮੰਗੀ ਸੀ। ਪਰਵਾਰ ਵੱਲੋਂ ਰਕਮ ਨਾ ਦਿੱਤੇ ਜਾਣ ਕਰਕੇ ਉਨ੍ਹਾਂ ਮਨਜੀਤ ਸਿੰਘ ਨੂੰ ਮਾਰ ਦਿੱਤਾ ਸੀ।