ਸੂਰੀਆ ਕਾਂਤ ਨੇ ਚੀਫ ਜਸਟਿਸ ਵਜੋਂ ਸਹੁੰ ਚੁੱਕੀ

0
145

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੋਮਵਾਰ ਜਸਟਿਸ ਸੂਰੀਆ ਕਾਂਤ ਨੂੰ ਸੋਮਵਾਰ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਸਹੁੰ ਚੁਕਾਈ। ਉਹ ਜੰਮੂ-ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਮਨਸੂਖ ਕਰਨ ਸਣੇ ਕਈ ਵੱਡੇ ਫੈਸਲਿਆਂ ਦਾ ਹਿੱਸਾ ਰਹੇ ਹਨ। ਜਸਟਿਸ ਬੀ ਆਰ ਗਵਈ ਦੀ ਥਾਂ ਲੈਣ ਵਾਲੇ ਸੂਰੀਆ ਕਾਂਤ ਇਸ ਅਹੁਦੇ ’ਤੇ ਕਰੀਬ 15 ਮਹੀਨਿਆਂ ਲਈ ਰਹਿਣਗੇ। ਉਹ 9 ਫਰਵਰੀ 2027 ਨੂੰ 65 ਸਾਲ ਦੀ ਉਮਰ ਦੇ ਹੋਣ ਮੌਕੇ ਅਹੁਦਾ ਛੱਡਣਗੇ।