ਮਾਨ ਅੱਜ ਤੋਂ ਜਾਪਾਨ ਦੌਰੇ ’ਤੇ

0
26

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਤੋਂ 10 ਦਸੰਬਰ ਤੱਕ ਜਾਪਾਨ ਦੌਰੇ ’ਤੇ ਰਹਿਣਗੇ, ਜਿੱਥੇ ਉਹ ਵੱਡੀਆਂ ਕੰਪਨੀਆਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ ਦੇਣਗੇ। ਉਨ੍ਹਾ ਨਾਲ ਉਦਯੋਗ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ ਏ ਪੀ ਸਿਨਹਾ ਤੇ ਹੋਰ ਅਧਿਕਾਰੀ ਵੀ ਸ਼ਾਮਲ ਹੋਣਗੇ। ਮਾਨ ਟੋਕੀਓ ਤੇ ਸਪੋਰੋ ’ਚ ਇੰਡਸਟਰੀ ਦੇ ਵੱਡੇ ਨਾਵਾਂ ਨਾਲ ਮੀਟਿੰਗ ਕਰਨਗੇ। ਨਾਲ ਹੀ ਉਨ੍ਹਾ ਨੂੰ 13 ਤੋਂ 15 ਮਾਰਚ ਨੂੰ ਹੋਣ ਵਾਲੀ ਛੇਵੀਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ’ਚ ਸ਼ਾਮਲ ਹੋਣ ਲਈ ਸੱਦਾ ਵੀ ਦੇਣਗੇ।