ਨਿਊ ਜ਼ੀਲੈਂਡ ਪੁਲਸ ਦੀ ਅਜੀਬ ਹਾਲਤ ਬਣੀ

0
71

ਆਕਲੈਂਡ : ਨਿਊ ਜ਼ੀਲੈਂਡ ਦੀ ਪੁਲਸ ਨਜ਼ਰ ਰੱਖ ਰਹੀ ਹੈ ਕਿ 32 ਸਾਲਾ ਬੰਦਾ ਕਦੋਂ ਜੰਗਲ-ਪਾਣੀ ਜਾਵੇ ਤੇ ਉਸ ਵੱਲੋਂ ਇੱਥੋਂ ਦੇ ਜਿਊਲਰੀ ਸਟੋਰ ਵਿੱਚੋਂ ਚੁੱਕ ਕੇ ਨਿਗਲਿਆ ਨਾਮੀ ਕੰਪਨੀ ਫੈਬਰਗੇ ਦਾ ਪੈਂਡੈਂਟ ਬਾਹਰ ਨਿਕਲੇ। ਪੈਂਡੈਂਟ ਦੀ ਕੀਮਤ ਕਰੀਬ 19 ਹਜ਼ਾਰ ਡਾਲਰ ਦੱਸੀ ਗਈ ਹੈ। ਬੰਦੇ ਨੇ 28 ਨਵੰਬਰ ਨੂੰ ਪੈਂਡੈਂਟ ਨਿਗਲਿਆ ਸੀ। ਫੈਬਰਗੇ ਐੱਗ (ਅੰਡੇ) ਵਿੱਚ 60 ਹੀਰੇ ਤੇ 18 ਕੈਰੇਟ ਸੋਨੇ ਦਾ ਔਕਟੋਪਸ (ਅਸ਼ਟਭੁਜੀ ਮਾਦਾ ਸਮੁੰਦਰੀ ਜੀਵ) ਹੈ। ਇਹ ਪੈਂਡੈਂਟ ਜੇਮਜ਼ ਬਾਂਡ ਦੀ 1983 ਵਿੱਚ ਆਈ ਸਮੱਗਲਿੰਗ ਨਾਲ ਸੰਬੰਧਤ ਫਿਲਮ ਔਕਟੋਪਸੀ ਤੋਂ ਪ੍ਰਭਾਵਤ ਹੋ ਕੇ ਬਣਾਇਆ ਗਿਆ ਸੀ। ਸਟੋਰ ਮਾਲਕ ਮੁਤਾਬਕ ਇਸ ਦੇ ਸਿਰਫ 50 ਪੀਸ ਹੀ ਬਣਾਏ ਗਏ। ਜੇਮਜ਼ ਬਾਂਡ ਦੀ ਫਿਲਮ ਦੀ ਕਾਫੀ ਸ਼ੂਟਿੰਗ ਉਦੈਪੁਰ ਵਿੱਚ ਹੋਈ ਸੀ।