ਸੀ ਪੀ ਆਈ ਉਮੀਦਵਾਰਾਂ ਨੂੰ ਭਰਪੂਰ ਹੁੰਗਾਰਾ

0
46

ਭਿੱਖੀਵਿੰਡ : ਸੀ ਪੀ ਆਈ ਬਲਾਕ ਭਿੱਖੀਵਿੰਡ ਵੱਲੋਂ ਭਗਵਾਨਪੁਰਾ, ਕਲਸੀਆਂ ਕਲਾਂ ਤੇ ਅਲਗੋਂ ਕਲਾਂ ਪੰਚਾਇਤ ਸੰਮਤੀ ਦੀ ਚੋਣ ਲਈ ਕਾਗਜ਼ ਦਾਖਲ ਕੀਤੇ ਗਏ। ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਨੇ ਦੱਸਿਆ ਕਿ ਭਗਵਾਨਪੁਰਾ ਤੋਂ ਮਨਜੀਤ ਕੌਰ ਅਲਗੋਂ ਖੁਰਦ, ਕਲਸੀਆਂ ਕਲਾਂ ਤੋਂ ਬੀਰੋ ਭਾਈ ਲੱਧੂ ਖੁਰਦ ਅਤੇ ਅਲਗੋਂ ਕਲਾਂ ਤੋਂ ਨਰਿੰਦਰ ਸਿੰਘ ਅਲਗੋਂ ਕੋਠੀ ਸੀ ਪੀ ਆਈ ਦੇ ਉਮੀਦਵਾਰ ਹਨ। ਮਾੜੀਮੇਘਾ ਨੇ ਕਿਹਾ ਕਿ ਸੀ ਪੀ ਆਈ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਆਰੰਭਿਆ ਹੋਇਆ ਹੈ। ਘਰ ਪਰਤੀ ਵੋਟਾਂ ਮੰਗੀਆਂ ਜਾ ਰਹੀਆਂ ਹਨ। ਸੀ ਪੀ ਆਈ ਦੇ ਉਮੀਦਵਾਰ ਆਪਣੇ ਕੰਮਾਂ ਤੇ ਖਾਸ ਕਰਕੇ ਨਰੇਗਾ ਦੇ ਕੰਮ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ ਅਤੇ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਸੀ ਪੀ ਆਈ ਦੇ ਉਮੀਦਵਾਰ ਚੋਣ ਜਿੱਤਣ ਤੋਂ ਬਾਅਦ ਬਿਨਾਂ ਪੱਖਪਾਤ ਤੋਂ ਪਿੰਡਾਂ ਦਾ ਵਿਕਾਸ ਕਰਾਉਣਗੇ।ਕਾਗਜ਼ ਦਾਖਲ ਕਰਾਉਣ ਮੌਕੇ ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਮੀਤ ਸਕੱਤਰ ਟਹਿਲ ਸਿੰਘ ਲੱਧੂ, ਇਸਤਰੀ ਸਭਾ ਦੀ ਆਗੂ ਸਰੋਜ ਤੇ ਮਨਜੀਤ ਕੌਰ ਵੀ ਹਾਜ਼ਰ ਸਨ।