ਚਾਰ ਲੇਬਰ ਕੋਡਾਂ ਖਿਲਾਫ ਸਾਂਝੀ ਕਨਵੈਨਸ਼ਨ ਅੱਜ : ਭਾਟੀਆ

0
73

ਲੁਧਿਆਣਾ (ਨ ਜ ਸ)-ਯੂਨਾਈਟਡ ਫਰੰਟ ਆਫ ਟਰੇਡ ਯੂਨੀਅਨਜ ਜਿਸ ਵਿੱਚ ਏਟਕ , ਇੰਟਕ , ਸੀਟੂ ਅਤੇ ਸੀ ਟੀ ਯੂ ਪੰਜਾਬ ਸ਼ਾਮਿਲ ਹਨ, ਵੱਲੋਂ 7 ਦਸੰਬਰ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ‘ਚਾਰ ਲੇਬਰ ਕੋਡਾਂ ਦਾ ਕਾਮਿਆਂ ਦੇ ਹੱਕਾਂ ’ਤੇ ਪ੍ਰਭਾਵ’ ਵਿਸ਼ੇ ਤੇ ਸਾਂਝੀ ਕਨਵੈਨਸ਼ਨ ਕੀਤੀ ਜਾ ਰਹੀ ਹੈ, ਜਿਸ ਨੂੰ ਯੂਨੀਅਨਾਂ ਦੇ ਸੂਬਾਈ ਆਗੂ ਸੰਬੋਧਨ ਕਰਨਗੇ।ਇਸ ਕਨਵੈਨਸ਼ਨ ਵਿੱਚ ਸਰਕਾਰ ਵੱਲੋਂ ਆਪਣੇ ਪ੍ਰਚਾਰ ਤੰਤਰ ਰਾਹੀਂ ਫੈਲਾਏ ਜਾ ਰਹੇ ਭਰਮ ਕਿ ਇਹ ਕੋਡ ਮਜ਼ਦੂਰਾਂ ਦੇ ਹੱਕ ’ਚ ਹਨ, ਬਾਰੇ ਵਿਸਥਾਰ ਨਾਲ ਮਜ਼ਦੂਰ ਆਗੂਆਂ ਵੱਲੋਂ ਦੱਸਿਆ ਜਾਵੇਗਾ ਕਿ ਇਹਨਾਂ 4 ਲੇਬਰ ਕੋਡਾਂ ਦੇ, ਜੋ 29 ਲੇਬਰ ਕਾਨੂੰਨਾਂ ਨੂੰ ਖਤਮ ਕਰਕੇ ਬਣਾਏ ਗਏ ਹਨ , ਵਰਕਰਾਂ ’ਤੇ ਕੀ ਦੁਸ਼ਟ ਪ੍ਰਭਾਵ ਪੈਣਗੇ।ਆਉਣ ਵਾਲੇ ਸਮੇਂ ਵਿੱਚ ਯੂਨੀਅਨਾਂ ਨੂੰ ਕਮਜ਼ੋਰ ਕਰਕੇ ਉਹਨਾਂ ਦੀ ਮਹੱਤਤਾ ਖਤਮ ਕਰਨ ਦੀ ਜੋ ਸਰਕਾਰ ਦੀ ਸਾਜਿਸ਼ ਹੈ, ਉਸ ਨੂੰ ਬੇਨਕਾਬ ਕੀਤਾ ਜਾਵੇਗਾ।ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਯੂਨਾਈਟਡ ਫਰੰਟ ਦੇ ਕਨਵੀਨਰ ਐਮ ਐਸ ਭਾਟੀਆ ਨੇ ਕਿਹਾ ਕਿ ਇਹ ਕੋਡ ਅਸਲ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਖੁੱਲੀ ਛੁੱਟੀ ਦੇਣ ਲਈ ਲਿਆਂਦੇ ਗਏ ਹਨ।ਟਰੇਡ ਯੂਨੀਅਨਾਂ ਇਹਨਾਂ ਕੋਡਾਂ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣਗੀਆਂ।