ਰੂਪਨਗਰ : ਸਾਬਕਾ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਦੇਹਾਂਤ ਹੋ ਗਿਆ। ਉਨ੍ਹਾ ਦਾ ਅੰਤਮ ਸੰਸਕਾਰ ਬਾਅਦ ਦੁਪਹਿਰ ਪਿੰਡ ਲਾਡਲ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ।
ਉਨ੍ਹਾ ਸ਼ਨੀਵਾਰ ਤੜਕੇ ਅੰਤਮ ਸਾਹ ਲਿਆ। ਉਹ ਲੰਮਾ ਸਮਾਂ ਅਕਾਲੀ ਦਲ ਨਾਲ ਜੁੜੇ ਰਹੇ, ਪਰ ਅਖੀਰਲੇ ਸਮੇਂ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਕੁਝ ਮਤਭੇਦ ਹੋਣ ਕਾਰਨ ਉਨ੍ਹਾ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ। ਅੱਜਕੱਲ੍ਹ ਉਹ ਆਪਣੇ ਭਤੀਜਿਆਂ ਮਨਜਿੰਦਰ ਸਿੰਘ ਮਨੀ ਤੇ ਲਖਵਿੰਦਰ ਸਿੰਘ ਨਾਲ ਰਹਿ ਰਹੇ ਸਨ।




