ਬੈਠੋ, ਜਾਣਾ ਨਹੀਂ ਘਰ…

0
15

ਲੁਧਿਆਣਾ : ਇੱਥੋਂ ਦੀ ਲਾੜੀ ਦੀ ਵੀਡੀਓ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਸ ਨੇ ‘ਵਿਦਾਈ’ ਤੋਂ ਬਾਅਦ ਆਪਣੇ ਸਹੁਰੇ ਘਰ ਤੱਕ ਮਹਿੰਦਰਾ ਥਾਰ ਖੁਦ ਚਲਾ ਕੇ ਜਾਣ ਦੀ ਚੋਣ ਕੀਤੀ। ਇਹ ਕਲਿੱਪ, ਜਿਸ ਨੂੰ ਇੰਸਟਾਗ੍ਰਾਮ ’ਤੇ ਸਾਢੇ ਤਿੰਨ ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ, ਵਿੱਚ ਭਾਵਨੀ ਤਲਵਾੜ ਵਰਮਾ ਥਾਰ ਦਾ ਸਟੇਅਰਿੰਗ ਸੰਭਾਲੀ ਨਜ਼ਰ ਆ ਰਹੀ ਹੈ, ਜਦੋਂ ਕਿ ਉਸ ਦਾ ਪਤੀ ਖੁਸ਼ ਅਤੇ ਥੋੜ੍ਹਾ ਘਬਰਾਇਆ ਹੋਇਆ ਲੱਗ ਰਿਹਾ ਹੈ। ਉਹ ਪਤੀ ਨੂੰ ਛੇੜਦੀ ਹੋਈ ਕਹਿੰਦੀ ਹੈ, ‘‘ਬੈਠੋ, ਜਾਣਾ ਨਹੀਂ ਹੈ ਘਰ?’’
ਉਹ ਯਾਤਰੀ ਸੀਟ ’ਤੇ ਬੈਠਦਾ ਹੈ ਅਤੇ ਘਬਰਾਹਟ ਵਿੱਚ ਰਾਮ ਰਾਮ ਦਾ ਜਾਪ ਕਰਦਾ ਹੈ। ਟਿੱਪਣੀਕਾਰਾਂ ਨੇ ਲਾੜੀ ਦੇ ਆਤਮ-ਵਿਸ਼ਵਾਸ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਖੁਦ ਚਲਾਈ ਗਈ ‘ਡੋਲੀ’ ਨੂੰ ਪਰੰਪਰਾ ਅਤੇ ਸਸ਼ਕਤੀਕਰਨ ਦੀ ਇੱਕ ਤਾਜ਼ਾ ਮਿਸਾਲ ਦੱਸਿਆ ਹੈ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ‘‘ਮੈਂ ਵੀ ਜਲਦੀ ਕਾਰ ਚਲਾਉਣੀ ਸਿੱਖ ਲੈਂਦੀ ਹਾਂ। ਆਪਣੇ ਵਿਆਹ ਵਿੱਚ ਇਸੇ ਤਰ੍ਹਾਂ ਹੀ ਕਰਾਂਗੀ।’’ ਇੱਕ ਹੋਰ ਨੇ ਲਾੜੇ ਦੀ ਪ੍ਰਸੰਸਾ ਕਰਦਿਆਂ ਕਿਹਾ, ‘‘ਕਾਸ਼ ਮੇਰਾ ਪਤੀ ਭੀ ਮੁਝੇ ਐਸੇ ਹੀ ਆਜ਼ਾਦੀ ਦੇ ਔਰ ਡਰਾਈਵਿੰਗ ਕਰਨੇ ਦੇ।’’