ਪ੍ਰੋਫੈਸਰ ਚਰਨ ਸਿੰਘ ਨੂੰ ਸੰਵਿਧਾਨ, ਲੋਕਤੰਤਰ ਤੇ ਧਰਮ ਨਿਰਪੱਖਤਾ ਨੂੰ ਬਚਾਉਣਾ ਹੀ ਸੱਚੀ ਸ਼ਰਧਾਂਜਲੀ : ਬੰਤ ਬਰਾੜ

0
11

ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ)-ਸਾਬਕਾ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ, ਸਾਬਕਾ ਮੀਤ ਪ੍ਰਧਾਨ ਤੇ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਪ੍ਰਧਾਨ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ (ਰਜਿ) ਪੰਜਾਬ, ਸਾਬਕਾ ਸੈਨੇਟ ਮੈਂਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪ੍ਰਧਾਨ ਪ੍ਰਬੰਧਕ ਕਮੇਟੀ, ਬਾਬਾ ਦਰਬਾਰਾ ਸਿੰਘ ਪਬਲਿਕ ਸਕੂਲ, ਟਿੱਬਾ ਜੋ ਪਿਛਲੇ ਦਿਨੀਂ ਅਕਾਲ ਪੁਰਖ ਵੱਲੋਂ ਬਖਸ਼ੀ ਆਰਜਾ ਪੂਰਨ ਸੁਹਿਰਦਤਾ ਸਹਿਤ ਲੋਕ-ਸੇਵਾ ਨੂੰ ਸਮਰਪਤ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ, ਦੀ ਅੱਜ ਅੰਤਿਮ ਅਰਦਾਸ ਵਿੱਚ ਪਹੁੰਚੀਆਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਗੁਰਦੁਆਰਾ ਸੰਤ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ¢ ਇਸ ਮÏਕੇ ਸੂਬਾ ਆਗੂ ਬੰਤ ਬਰਾੜ ਨੇ ਕਿਹਾ ਕਿ ਪ੍ਰੋਫੈਸਰ ਚਰਨ ਸਿੰਘ ਨੂੰ ਦੇਸ਼ ਦਾ ਸੰਵਿਧਾਨ ਲੋਕਤੰਤਰ ਅਤੇ ਧਰਮ ਨਿਰਪੱਖਤਾ ਨੂੰ ਬਚਾਉਣਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ ¢ ਉਹਨਾਂ ਕਿਹਾ ਕਿ ਦੇਸ਼ ਨੂੰ ਅੱਜ ਲੋੜ ਹੈ ਕੱਟੜਵਾਦ ਚੋਂ ਨਿਕਲ ਕੇ ਇੱਕ ਵਿਚਾਰਧਾਰਾ ਦੇ ਨਾਲ ਅੱਗੇ ਵਧਣ ਦੀ | ਸਾਰੀਆਂ ਹੀ ਧਰਮ ਨਿਰਪੱਖ ਪਾਰਟੀਆਂ ਅਤੇ ਲੋਕਾਂ ਨੂੰ ਅੱਗੇ ਆ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਇਹੀ ਮਿਸ਼ਨ ਸੀ ਪ੍ਰੋਫੈਸਰ ਚਰਨ ਸਿੰਘ ਦਾ | ਉਹਨਾ ਹਮੇਸ਼ਾ ਹੀ ਸੰਵਿਧਾਨ, ਡੈਮੋਕਰੇਸੀ ‘ਤੇ ਪਹਿਰਾ ਦਿੱਤਾ ਅਤੇ ਹਰ ਇੱਕ ਲਈ ਮਸੀਹਾ ਬਣ ਕੇ ਅੱਗੇ ਖੜ੍ਹੇ¢ ਉਹਨਾਂ ਕਿਹਾ ਕਿ ਪ੍ਰੋਫੈਸਰ ਸਾਹਿਬ ਦੀ ਸੋਚ ਦੀ ਮਿਸਾਲ ਜਗਾਈ ਰੱਖਣ ਦੀ ਜ਼ਿੰਮੇਵਾਰੀ ਹੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ¢ ਇਸ ਮÏਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪ੍ਰੋਫੈਸਰ ਚਰਨ ਸਿੰਘ ਦੇ ਜਾਣ ਨਾਲ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ | ਪ੍ਰੋਫੈਸਰ ਸਾਹਿਬ ਬਹੁਤ ਹੀ ਮਿੱਠ ਬੋਲੜੇ ਅਤੇ ਅਗਾਂਹਵਧੂ ਸੋਚ ਵਾਲੇ ਇਨਸਾਨ ਸਨ | ਉਹਨਾਂ ਨੇ ਕਾਰੋਬਾਰ ਦੇ ਨਾਲ ਨਾਲ ਸਿੱਖਿਆ ਵਿੱਚ ਵੀ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ | ਸਾਡੇ ਪਰਵਾਰ ਨਾਲ ਗੂੜ੍ਹੀ ਸਾਂਝ ਸੀ¢ ਡਾਕਟਰ ਸਤਿੰਦਰ ਸਿੰਘ ਸਾਬਕਾ ਪ੍ਰੋ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਪ੍ਰੋਫੈਸਰ ਸਾਹਿਬ ਨਾਲ ਬਿਤਾਏ ਪਲ ਯਾਦ ਕੀਤੇ¢ਇਸ ਮÏਕੇ ਸਾਹਿਤ ਸਭਾ ਵੱਲੋਂ ਮੁਖਤਾਰ ਸਿੰਘ ਚੰਦੀ ਨੇ ਵੀ ਸ਼ਰਧਾਂਜਲੀ ਭੇਟ ਕੀਤੀ¢ਉਹਨਾਂ ਦੇ ਗੂੜ੍ਹੇ ਮਿੱਤਰ ਅਤੇ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਸਾਥੀ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਪ੍ਰੋਫੈਸਰ ਚਰਨ ਸਿੰਘ ਨਾਲ ਬਿਤਾਏ ਪਲ ਸਾਂਝੇ ਕੀਤੇ ਅਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ¢ ਇਸ ਮÏਕੇ ਡਾਕਟਰ ਰਘਬੀਰ ਕÏਰ ਪ੍ਰਧਾਨ ਕੇਂਦਰੀ ਲੇਖਕ ਸਭਾ ਜਲੰਧਰ ਹਾਜ਼ਰ ਸਨ¢ ਅਖੀਰ ਵਿੱਚ ਪਰਵਾਰ ਵੱਲੋਂ ਡਾਕਟਰ ਹਰਜੀਤ ਸਿੰਘ ਸਾਬਕਾ ਡਾਇਰੈਕਟਰ ਦੂਰਦਰਸ਼ਨ ਜਲੰਧਰ ਨੇ ਸ਼ਰਧਾਂਜਲੀ ਵਿੱਚ ਪਹੁੰਚੀਆਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਹਮੇਸ਼ਾ ਹੀ ਪਰਵਾਰ ਦੇ ਨਾਲ ਦੁੱਖ ਸੁੱਖ ਵਿੱਚ ਖੜ੍ਹੇ ਰਹਿਣ ਦਾ ਪ੍ਰਣ ਕੀਤਾ¢ ਇਸ ਮÏਕੇ ਡਾਕਟਰ ਬਲਜੀਤ ਕÏਰ, ਅਰਮਾਨਦੀਪ ਸਿੰਘ, ਅਨਰਾਗ ਸਿੰਘ, ਅਜੀਤ ਸਿੰਘ, ਡਾਕਟਰ ਨਵਜੋਤ ਕÏਰ, ਡਾਕਟਰ ਕਿਰਨ ਡੀ ਏ ਵੀ ਕਾਲਜ ਫਗਵਾੜਾ, ਪਿ੍ੰਸੀਪਲ ਮਧੂ ਗੋਸਵਾਮੀ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਕੈਪਟਨ ਹਰਮਿੰਦਰ ਸਿੰਘ ਸੀਨੀਅਰ ਅਕਾਲੀ ਆਗੂ, ਜਥੇਦਾਰ ਦਵਿੰਦਰ ਸਿੰਘ ਢੱਪਈ, ਕਰਨਵੀਰ ਸਿੰਘ, ਸੰਤੋਖ ਸਿੰਘ ਭਾਗੋ ਅਰਾਈਾ, ਤੇਜਵੰਤ ਸਿੰਘ ਸਾਬਕਾ ਚੇਅਰਮੈਨ, ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕÏਾਸਲ, ਐਡ. ਰਜਿੰਦਰ ਸਿੰਘ ਰਾਣਾ, ਡਾ. ਸਵਰਨ ਸਿੰਘ, ਮੁਖਤਾਰ ਸਿੰਘ ਚੰਦੀ, ਸਾਹਿਤ ਸਭਾ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਪ੍ਰੋਫੈਸਰ ਬਲਜੀਤ ਸਿੰਘ ਟਿੱਬਾ, ਡਾਕਟਰ ਸੁਖਵਿੰਦਰ ਸਿੰਘ ਰੰਧਾਵਾ ਸਾਬਕਾ ਪਿ੍ੰਸੀਪਲ ਖਾਲਸਾ ਕਾਲਜ, ਡਾਕਟਰ ਅਮਿਤੋਜ ਸਿੰਘ ਮੁਲਤਾਨੀ, ਸਪੁੱਤਰ ਸਾਬਕਾ ਮੰਤਰੀ ਸਵ. ਜਗਤਾਰ ਸਿੰਘ ਮੁਲਤਾਨੀ, ਪਰਮਜੀਤ ਸਿੰਘ, ਡਾਕਟਰ ਰਜਿੰਦਰ ਸਿੰਘ ਮਝੈਲ, ਇੰਦਰਜੀਤ ਸਿੰਘ, ਪ੍ਰੋਫੈਸਰ ਕੁਲਵੰਤ ਸਿੰਘ ਅÏਜਲਾ, ਰਾਜਾ ਗੁਰਪ੍ਰੀਤ ਸਿੰਘ, ਦਿਆਲ ਸਿੰਘ, ਬਖਸ਼ੀਸ਼ ਸਿੰਘ, ਢਾਡੀ ਗੁਰਜੀਤ ਸਿੰਘ ਗੋਰੀ, ਗੁਰਵਿੰਦਰ ਸਿੰਘ ਬਿੱਟਾ ਜਲੰਧਰ ਵਾਲੇ, ਸਰਵਣ ਸਿੰਘ ਚੰਦੀ, ਪ੍ਰੋ. ਆਸਾ ਸਿੰਘ ਘੁੰਮਣ, ਪਰਮਜੀਤ ਸਿੰਘ ਮਾਨਸਾ, ਐਡ. ਕੇਹਰ ਸਿੰਘ, ਦਿਨੇਸ਼ ਧੀਰ, ਹਰਨੇਕ ਸਿੰਘ ਜੈਨਪੁਰ, ਡਾ. ਪਰਮਿੰਦਰ ਸਿੰਘ ਥਿੰਦ, ਅੱਬੂ ਖੈੜਾ, ਸੁੱਚਾ ਸਿੰਘ ਮਿਰਜ਼ਾਪੁਰ, ਮਾਸਟਰ ਦੇਸ ਰਾਜ, ਮਹੀਜੀਤ ਸਿੰਘ, ਬਲਵਿੰਦਰ ਸਿੰਘ, ਪਿ੍ੰਸੀਪਲ ਅਮਰੀਕ ਸਿੰਘ, ਇੰਦਰਜੀਤ ਸਿੰਘ ਕੜਾਹਲਾਂ, ਜਸਵਿੰਦਰ ਕÏਰ ਭਗਤ ਟਿੱਬਾ, ਪਿ੍ੰਸੀਪਲ ਮਧੂ ਗੋਸਵਾਮੀ, ਕਿਸਾਨ ਆਗੂ ਰਸ਼ਪਾਲ ਸਿੰਘ, ਪ੍ਰੋ. ਉਪਕਾਰ ਸਿੰਘ, ਸੁਖਵਿੰਦਰ ਸਿੰਘ ਸ਼ਹਿਰੀ, ਐਡ. ਸੁੱਚਾ ਸਿੰਘ ਮੋਮੀ, ਪ੍ਰੋ. ਕਰਮਜੀਤ ਸਿੰਘ, ਦਵਿੰਦਰ ਸਿੰਘ ਢੱਪਈ, ਡਾ. ਪਰਮਿੰਦਰ ਸਿੰਘ ਥਿੰਦ, ਸੁੱਚਾ ਸਿੰਘ ਮਿਰਜ਼ਾਪੁਰ ਆਦਿ ਹਾਜ਼ਰ ਸਨ¢