ਧਮਕੀ ਤੋਂ ਬਾਅਦ ਲੁਧਿਆਣਾ ਦੀ ਕਚਹਿਰੀ ਖਾਲੀ ਕਰਵਾਈ

0
11

ਲੁਧਿਆਣਾ : ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਬੁੱਧਵਾਰ ਭਾਜੜ ਮਚ ਗਈ, ਜਦੋਂ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ। ਇੱਕ ਹਫਤੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਅਦਾਲਤ ਨੂੰ ਨਿਸ਼ਾਨਾ ਬਣਾਉਣ ਦੀ ਅਜਿਹੀ ਧਮਕੀ ਮਿਲੀ ਹੈ। ਪੂਰੇ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਵਕੀਲਾਂ ਨੂੰ ਆਪਣੇ ਚੈਂਬਰਾਂ ਵਿੱਚ ਨਾ ਜਾਣ ਦੀ ਸਖਤ ਹਦਾਇਤ ਦਿੱਤੀ ਗਈ। ਧਮਕੀ ਬੁੱਧਵਾਰ ਸਵੇਰੇ ਅਦਾਲਤ ਦੇ ਅਧਿਕਾਰਤ ਮੇਲ ਆਈ ਡੀ ‘ਤੇ ਭੇਜੀ ਗਈ ਸੀ। ਦਾਅਵਾ ਕੀਤਾ ਗਿਆ ਸੀ ਕਿ ਕੁਝ ਹੀ ਸਮੇਂ ਵਿੱਚ ਅਦਾਲਤ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਦੂਜੇ ਪਾਸੇ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸੱਗੜ ਨੇ ਵਕੀਲਾਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ‘ਨੋ ਵਰਕ ਡੇਅ’ ਦਾ ਐਲਾਨ ਕਰ ਦਿੱਤਾ। ਇਸ ਕਾਰਨ ਦੂਰ-ਦੂਰ ਤੋਂ ਆਏ ਸੈਂਕੜੇ ਲੋਕਾਂ ਨੂੰ ਬਿਨਾਂ ਕਿਸੇ ਕਾਰਵਾਈ ਦੇ ਵਾਪਸ ਮੁੜਨਾ ਪਿਆ।
ਫਤਿਹਗੜ੍ਹ ਸਾਹਿਬ ਸਥਿਤ ਜ਼ਿਲ੍ਹਾ ਜੁਡੀਸ਼ੀਅਲ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਕੰਪਲੈਕਸ ‘ਚ ਦਾਖਲਾ ਬੰਦ ਕਰ ਦਿੱਤਾ ਗਿਆ। ਜ਼ਿਲ੍ਹਾ ਸੈਸ਼ਨ ਜੱਜ ਨੂੰ ਈਮੇਲ ਰਾਹੀਂ ਪ੍ਰਾਪਤ ਹੋਈ ਧਮਕੀ ਤੋਂ ਬਾਅਦ ਕੰਪਲੈਕਸ ਨੂੰ ਬੰਦ ਕਰ ਦਿੱਤਾ ਗਿਆ।