ਧਰਮਕੋਟ : ਅੰਮ੍ਰਿਤਸਰ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਚਾਰ ਨੌਜਵਾਨਾਂ ਨੂੰ ਹੈਰੋਇਨ ਦੀ ਵੱਡੀ ਖੇਪ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲੀਸ ਵੱਲੋਂ ਬਰਾਮਦ 40 ਕਿਲੋਗ੍ਰਾਮ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 200 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਬੀਤੀ ਰਾਤ ਨਾਕਾਬੰਦੀ ਦੌਰਾਨ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਕਾਬੂ ਕੀਤੇ ਇਹ ਚਾਰੋ ਨੌਜਵਾਨ ਯਾਕੂਬ ਉਰਫ਼ ਪ੍ਰਿੰਸ, ਨਰਿੰਦਰ ਸਿੰਘ ਉਰਫ ਨੋਨੀ,ਅਜੈ ਕੁਮਾਰ ਉਰਫ ਰਵੀ ਅਤੇ ਸੂਰਜ ਕੁਮਾਰ ਕਸਬਾ ਕੋਟ ਈਸੇ ਖਾਂ ਦੇ ਰਹਿਣ ਵਾਲੇ ਹਨ ।




