ਸੀ ਪੀ ਆਈ ਦੀ ਜ਼ਿਲ੍ਹਾ ਕਾਨਫਰੰਸ ਅੱਜ

0
31

ਸ਼ਾਹਕੋਟ (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਜਲੰਧਰ ਦੀ ਜ਼ਿਲ੍ਹਾ ਕਾਨਫਰੰਸ 18 ਜਨਵਰੀ (ਐਤਵਾਰ) ਨੂੰ ਜਲੰਧਰ ਵਿਖੇ ਸਵੇਰੇ 11 ਵਜੇ ਹੋਵੇਗੀ।ਪਾਰਟੀ ਦਫਤਰ (ਕਾਮਰੇਡ ਹਰੀ ਸਿੰਘ ਧੂਤ ਯਾਦਗਾਰ ਹਾਲ) ਵਿੱਚ ਹੋਣ ਵਾਲੀ ਜ਼ਿਲ੍ਹਾ ਕਾਨਫਰੰਸ ਵਿੱਚ ਸੂਬਾ ਸਕੱਤਰ ਬੰਤ ਸਿੰਘ ਬਰਾੜ ਤੇ ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ ਸਰਹਾਲੀ ਕਲਾਂ ਨਿਗਰਾਨ ਵਜੋਂ ਸ਼ਾਮਿਲ ਹੋਣਗੇ।ਇਸ ਮੌਕੇ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਤੇ ਸਤਿਕਾਰਤ ਕਮਿਊਨਿਸਟ ਗਿਆਨ ਸਿੰਘ ਦੁਸਾਂਝ ਅਤੇ ਉਨ੍ਹਾ ਦੀ ਜੀਵਨ ਸਾਥਣ ਚਰਨਜੀਤ ਕੌਰ ਦੁਸਾਂਝ ਨਿਭਾਉਣਗੇ।ਜ਼ਿਲ੍ਹਾ ਸਕੱਤਰ ਰਸ਼ਪਾਲ ਕੈਲੇ ਰਿਪੋਰਟ ਪੇਸ਼ ਕਰਨਗੇ। ਰਿਪੋਰਟ ‘ਤੇ ਬਹਿਸ ਹੋਣ ਉਪਰੰਤ ਪਾਰਟੀ ਦੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਹੋਵੇਗੀ। ਜ਼ਿਲ੍ਹਾ ਸਕੱਤਰ ਨੇ ਜ਼ਿਲ੍ਹਾ ਭਰ ਦੇ ਚੁਣੇ ਹੋਏ ਡੈਲੀਗੇਟਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨਫਰੰਸ ਵਿੱਚ ਸਮੇਂ ਸਿਰ ਪਹੁੰਚਣ।
ਭਾਜਪਾ ਧਾਰਮਕ ਅਸਥਿਰਤਾ ਫੈਲਾਉਣ ਦੇ ਯਤਨ ‘ਚ : ਭਾਰਦਵਾਜ
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਸਨਿੱਚਰਵਾਰ ਕਿਹਾ ਕਿ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਵੱਲੋਂ ਸਿੱਖ ਗੁਰੂਆਂ ਦਾ ਕਥਿਤ ਨਿਰਾਦਰ ਕਰਨ ਵਾਲੀ ਵੀਡੀਓ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ ਰਿਪੋਰਟ ਆ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਕਲਿੱਪ ਅਸਲੀ ਹੈ ਅਤੇ ਇਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਦਿੱਲੀ ‘ਆਪ’ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਇਸ ਰਿਪੋਰਟ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਵਿੱਚ ਉਸ ਮੁੱਖ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਕਿ ਕੀ ਆਤਿਸ਼ੀ ਨੇ ‘ਗੁਰੂ’ ਸ਼ਬਦ ਬੋਲਿਆ ਸੀ। ਉਨ੍ਹਾ ਦਾਅਵਾ ਕੀਤਾ ਕਿ ਆਤਿਸ਼ੀ ਨੇ ਅਜਿਹਾ ਕੋਈ ਸ਼ਬਦ ਨਹੀਂ ਵਰਤਿਆ ਅਤੇ ਭਾਜਪਾ ਇਸ ਵੀਡੀਓ ਰਾਹੀਂ ਧਾਰਮਕ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ‘ਆਪ’ ਸ਼ਾਸਤ ਪੰਜਾਬ ਦੀ ਪੁਲਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾ ਦੀ ਫੋਰੈਂਸਿਕ ਜਾਂਚ ਵਿੱਚ ਵੀਡੀਓ ‘ਡਾਕਟਰਡ’ (ਛੇੜਛਾੜ ਕੀਤੀ ਹੋਈ) ਪਾਈ ਗਈ ਸੀ ।