ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਰਸ ਭਵਨ ‘ਚ ਤਾਇਨਾਤ ਮੁਲਾਜ਼ਮ ਰੋਹਤਾਸ (28) ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਉਹ ਹਰਿਆਣਾ ਦੇ ਜਾਖਲ ਦਾ ਰਹਿਣ ਵਾਲਾ ਸੀ | ਉਸ ਦੀ ਬੁੱਧਵਾਰ ਰਾਤ ਵਾਰਸ ਭਵਨ ‘ਚ ਡਿਊਟੀ ਸੀ | ਜਦੋਂ ਸਵੇਰੇ ਉਸ ਦੇ ਸਾਥੀ ਮੁਲਾਜ਼ਮ ਪੁੱਜੇ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ | ਇਸ ਮਗਰੋਂ ਵਾਈਸ ਚਾਂਸਲਰ ਡਾ. ਅਰਵਿੰਦ ਅਤੇ ਯੂਨੀਵਰਸਿਟੀ ਦੇ ਸਕਿਉਰਿਟੀ ਅਫਸਰ ਕੈਪਟਨ ਗੁਰਤੇਜ ਸਿੰਘ ਨੇ ਆ ਕੇ ਮੌਕਾ ਵੇਖਿਆ | ਡੀ ਐੱਸ ਪੀ ਜਸਵਿੰਦਰ ਟਿਵਾਣਾ ਅਤੇ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਏ ਐੱਸ ਚਹਿਲ ਨੇ ਲਾਸ਼ ਪੋਸਟ ਮਾਰਟਮ ਲਈ ਹਸਪਤਾਲ ਭਿਜਵਾਈ |