ਨਵੀਂ ਦਿੱਲੀ : ਇਸ ਸਾਲ ਦੇ ਸ਼ੁਰੂ ‘ਚ ਪੰਜ ਰਾਜਾਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ 340 ਕਰੋੜ ਰੁਪਏ ਤੋਂ ਵੱਧ ਜਦੋਂਕਿ ਕਾਂਗਰਸ ਨੇ 194 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ | ਇਹ ਅੰਕੜੇ ਦੋਵਾਂ ਪਾਰਟੀਆਂ ਦੇ ਚੋਣ ਖਰਚੇ ਦੀਆਂ ਰਿਪੋਰਟਾਂ ਤੋਂ ਸਾਹਮਣੇ ਆਏ ਹਨ | ਚੋਣ ਕਮਿਸ਼ਨ ਦੀ ਵੈਬਸਾਈਟ ਅਨੁਸਾਰ ਭਾਜਪਾ ਨੇ ਯੂ ਪੀ ਵਿਚ 221 ਕਰੋੜ ਰੁਪਏ, ਮਨੀਪੁਰ ‘ਚ 23 ਕਰੋੜ ਰੁਪਏ, ਉੱਤਰਾਖੰਡ ‘ਚ 43.67 ਕਰੋੜ ਰੁਪਏ, ਪੰਜਾਬ ‘ਚ 36 ਕਰੋੜ ਰੁਪਏ ਅਤੇ ਗੋਆ ‘ਚ 19 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ |