ਟਰੈਕਟਰ ਹੇਠਾਂ ਆ ਕੇ ਨੌਜਵਾਨ ਦੀ ਮੌਤ

0
7

ਗੁਰਦਾਸਪੁਰ : ਸ਼ੂਗਰ ਮਿੱਲ ਤੋਂ ਗੰਨਾ ਲਾਹ ਕੇ ਘਰ ਨੂੰ ਆਉਂਦੇ ਨੌਜਵਾਨ ਦੀ ਆਪਣੇ ਹੀ ਟਰੈਕਟਰ ਟਰਾਲੀ ਹੇਠਾਂ ਆਉਣ ਕਰਕੇ ਦਰਦਨਾਕ ਮੌਤ ਹੋ ਗਈ। ਕੁਲਵਿੰਦਰ ਸਿੰਘ ਕਿੰਦਾ ਨਾਂਅ ਦਾ ਇਹ ਨੌਜਵਾਨ ਪਿੰਡ ਗਾਲ੍ਹੜੀ ਦੇ ਨਜ਼ਦੀਕੀ ਪਿੰਡ ਨੌਸ਼ਹਿਰਾ ਦਾ ਰਹਿਣ ਵਾਲਾ ਸੀ। ਉਹ ਬਟਾਲਾ ਸ਼ੂਗਰ ਮਿੱਲ ਦੇ ਵਿੱਚ ਗੰਨਾ ਲਾਹ ਕੇ ਵਾਪਸ ਘਰ ਆ ਰਿਹਾ ਸੀ ਤਾਂ ਪਿੰਡ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ ’ਤੇ ਹੀ ਤਿੱਖਾ ਮੋੜ ਹੋਣ ਕਰਕੇ ਟਰੈਕਟਰ ਟਰਾਲੀ ਦਾ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਉਸ ਦਾ ਟਰੈਕਟਰ ਸੜਕ ਤੋਂ ਹੇਠਾਂ ਉਤਰ ਗਿਆ ਅਤੇ ਉਹ ਆਪਣੇ ਹੀ ਟਰੈਕਟਰ ਦੇ ਟਾਇਰ ਹੇਠਾਂ ਆ ਗਿਆ। ਹਾਦਸਾ ਸਨਿੱਚਰਵਾਰ ਤੜਕਸਾਰ ਹੋਇਆ, ਜਿਸ ਕਾਰਨ ਸੜਕ ’ਤੇ ਪਏ ਉਸ ਨੂੰ ਕਿਸੇ ਨੇ ਨਹੀਂ ਦੇਖਿਆ। ਸਵੇਰੇ ਜਦੋਂ ਕੁਝ ਕਿਸਾਨ ਖੇਤਾਂ ਵੱਲ ਨੂੰ ਆਏ ਤਾਂ ਉਨ੍ਹਾਂ ਟਰੈਕਟਰ ਪਲਟਿਆ ਦੇਖਿਆ ਤੇ ਨੌਜਵਾਨ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ, ਪਰ ਉਸ ਦੀ ਮੌਤ ਹੋ ਚੁੱਕੀ ਸੀ।